ਠਾਕੁਰ ਮੋਹਿੰਦਰ ਸਿੰਘ ਨੇ ਸੋਨੂੰ ਚੀਮਾ ਨੂੰ ਕੀਤਾ ਸਨਮਾਨਿਤ

Tuesday, Feb 13, 2018 - 09:48 PM (IST)

ਠਾਕੁਰ ਮੋਹਿੰਦਰ ਸਿੰਘ ਨੇ ਸੋਨੂੰ ਚੀਮਾ ਨੂੰ ਕੀਤਾ ਸਨਮਾਨਿਤ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)— ਅੱਡਾ ਝਬਾਲ ਤਰਨਤਾਰਨ ਰੋਡ ਸਾਥਿਤ ਠਾਕੁਰਮ ਮੋਹਿੰਦਰ ਸਿੰਘ ਦੀ ਅਗਵਾਈ 'ਚ ਇਕੱਤਰ ਹੋ ਕਿ ਦੁਕਾਨਦਾਰਾਂ ਵੱਲੋਂ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੰਗਤਾਂ ਦੀ ਆਓ ਭਗਤ ਲਈ ਦੁਕਾਨਦਾਰਾਂ ਵੱਲੋਂ ਛੋਲੇ ਪਨੀਰ, ਆਲੂ ਪੂੜੀ, ਦਾਲ ਫੁੱਲਕਾ ਅਤੇ ਹਲਵੇ ਦਾ ਲੰਗਰ ਲਾਉਣ ਤੋਂ ਇਲਾਵਾ ਸ਼ਿਵ ਚਰਨਾਮਿਤ ਵੀ ਭਗਤਾਂ ਨੂੰ ਵਰਤਾਇਆ ਗਿਆ। ਇਸ ਸਮੇਂ ਪੁੱਜੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਵੱਲੋਂ ਲੰਗਰ ਭੰਡਾਰੇ 'ਚ 2100 ਰੁਪਏ ਆਪਣੀ ਕਿਰਤ ਕਮਾਈ ਚੋਂ ਹਿੱਸਾ ਪਾਇਆ ਗਿਆ ਅਤੇ ਦੁਕਾਨਦਾਰਾਂ ਵੱਲੋਂ ਸ਼ਿਵ ਭਗਵਾਨ ਦਾ ਦਿਹਾੜਾ ਮਨਾਉਣ 'ਤੇ ਪ੍ਰਸ਼ੰਸਾਂ ਕੀਤੀ। ਇਸ ਮੌਕੇ ਠਾਕੁਰ ਮੋਹਿੰਦਰ ਸਿੰਘ, ਠਾਕੁਰ ਰਾਹੁਲ ਸਿੰਘ, ਰਵਿੰਦਰ ਸਿੰਘ, ਬਾਬਾ ਜਗੀਰ ਸਿੰਘ, ਰਾਜੂ ਪੱਥਰ ਵਾਲੇ, ਦੀਪੂ ਬੇਕਰੀ ਵਾਲੇ, ਡਾ. ਵਿੱਕੀ, ਬਲਜੀਤ ਸਿੰਘ, ਹੈਪੀ ਛੀਨਿਆਂ ਵਾਲੇ ਅਤੇ ਸੰਦੀਪ ਡੇਅਰੀ ਵਾਲਿਆਂ ਵੱਲੋਂ ਸਰਪੰਚ ਸੋਨੂੰ ਚੀਮਾ ਅਤੇ ਹੈਪੀ ਲੱਠਾ ਨੂੰ ਸਨਮਾਨਿਤ ਕੀਤਾ ਗਿਆ।


Related News