ਲੁਧਿਆਣਾ : ਟੈਕਸਟਾਈਲ ਫੈਕਟਰੀ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

Monday, Mar 09, 2020 - 06:56 PM (IST)

ਲੁਧਿਆਣਾ : ਟੈਕਸਟਾਈਲ ਫੈਕਟਰੀ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਲੁਧਿਆਣਾ (ਨਰਿੰਦਰ ਹਿੰਦਰੂ) : ਲੁਧਿਆਣਾ ਦੇ ਬੇਅੰਤ ਪੁਰਾ ਚੰਡੀਗੜ੍ਹ ਰੋਡ 'ਤੇ ਸਥਿਤ ਅਜੇ ਟੈਕਸਟਾਈਲ ਨਾਂ ਦੀ ਇਕ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਦੋ ਮੰਜ਼ਿਲਾ ਫੈਕਟਰੀ ਦੇ ਸਟੋਰ ਵਿਚ ਅੱਗ ਲੱਗਣ ਨਾਲ ਹਫੜਾ ਦਫੜੀ ਮਚ ਗਈ ਜਿਸ ਤੋਂ ਬਾਅਦ ਅੱਗ ਬੁਝਾਓ ਅਮਲੇ ਨੂੰ ਸੂਚਨਾ ਦਿੱਤੀ ਗਈ। ਫੈਕਟਰੀ 'ਚ ਜਾਣ ਲਈ ਰਸਤਾ ਨਾ ਮਿਲਣ ਅਤੇ ਗਲੀਆਂ ਕਾਫ਼ੀ ਤੰਗ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਦੇਰੀ ਹੋ ਗਈ ਹਾਲਾਂਕਿ ਬਾਅਦ ਵਿਚ ਪਾਈਪਾਂ ਰਾਹੀਂ 75 ਫੀਸਦੀ ਅੱਗ 'ਤੇ ਕਾਬੂ ਪਾ ਲਿਆ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਿਲੀ ਜਾਣਕਾਰੀ ਮੁਤਾਬਕ ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। 

ਮੌਕੇ 'ਤੇ ਮੌਜੂਦ ਅੱਗ ਬੁਝਾਊ ਅਮਲੇ ਦੇ ਅਫਸਰ ਨੇ ਦੱਸਿਆ ਹੈ ਕਿ ਅੱਗ 'ਤੇ 75 ਫੀਸਦੀ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਤੱਕ 3 ਗੱਡੀਆਂ ਅੱਗ 'ਤੇ ਕਾਬੂ ਪਾਉਣ 'ਤੇ ਲਾਈਆਂ ਗਈਆਂ ਸਨ। ਜਦੋਂ ਕਿ ਇਕ ਹੋਰ ਗੱਡੀ ਨੂੰ ਬੁਲਾਇਆ ਗਿਆ ਜਿਸ ਨਾਲ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪੈ ਜਾਵੇਗਾ। ਉਨ੍ਹਾਂ ਦੱਸਿਆ ਕਿ ਗਲੀਆਂ ਤੰਗ ਹੋਣ ਕਾਰਨ ਅਤੇ ਸਟੋਰ 'ਚ ਐਂਟਰੀ ਜਾਂ ਐਗਜ਼ਿਟ ਨਾ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਫੈਕਟਰੀ ਦਾ ਰਾਹ ਲੱਭਣ 'ਚ ਵੀ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਬਾਕੀ ਅੱਗ ਲੱਗਣ ਦੇ ਕਾਰਨ ਕੀ ਸਨ ਇਸ ਸਬੰਧੀ ਫੈਕਟਰੀ ਮਾਲਕ ਹੀ ਦੱਸ ਸਕਣਗੇ।


author

Gurminder Singh

Content Editor

Related News