ਗੁਰਦਾਸਪੁਰ ਪੁਲਸ ਨੇ ਖ਼ਤਰਨਾਕ ਅੱਤਵਾਦੀ ਨੂੰ ਮੁੜ ਕੀਤਾ ਗ੍ਰਿਫ਼ਤਾਰ, ਪੁਲਸ ਨੂੰ ਚਕਮਾ ਦੇ ਕੇ ਹੋਇਆ ਸੀ ਫ਼ਰਾਰ

Wednesday, Nov 30, 2022 - 06:03 PM (IST)

ਗੁਰਦਾਸਪੁਰ ਪੁਲਸ ਨੇ ਖ਼ਤਰਨਾਕ ਅੱਤਵਾਦੀ ਨੂੰ ਮੁੜ ਕੀਤਾ ਗ੍ਰਿਫ਼ਤਾਰ, ਪੁਲਸ ਨੂੰ ਚਕਮਾ ਦੇ ਕੇ ਹੋਇਆ ਸੀ ਫ਼ਰਾਰ

ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਅਤੇ ਸਿਟੀ ਪੁਲਸ ਗੁਰਦਾਸਪੁਰ ਨੇ ਸਾਂਝਾ ਆਪਰੇਸ਼ਨ ਚਲਾ ਕੇ ਇਕ ਖ਼ਤਰਨਾਕ ਅੱਤਵਾਦੀ, ਗੈਂਗਸਟਰ ਅਤੇ 10 ਤੋਂ ਜ਼ਿਆਦਾ ਕੇਸਾਂ ’ਚ ਭਗੌੜੇ ਦੋਸ਼ੀ ਅਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਵਾਸੀ ਗੋਤ ਪੋਕਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਚੋਰੀ ਦੀ ਐਕਟਿਵਾ, ਇਕ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਦੋਸ਼ੀ 3-9-2022 ਨੂੰ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਹਸਪਤਾਲ ਤੋਂ ਉਸ ਸਮੇਂ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ ਸੀ, ਜਦੋਂ ਪੁਲਸ ਮੁਲਾਜ਼ਮ ਉਸ ਨੂੰ ਇਲਾਜ ਲਈ ਗੁਰਦਾਸਪੁਰ ਜੇਲ੍ਹ ਤੋਂ ਅੰਮ੍ਰਿਤਸਰ ਹਸਪਤਾਲ ਲੈ ਕੇ ਗਈ ਸੀ। ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਮੁਖੀ ਡਿਟੈਕਟਿਵ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਅਸ਼ੀਸ਼ ਮਸੀਹ ਨੂੰ ਅੱਜ ਸੀ. ਆਈ. ਏ ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਅਤੇ ਸਿਟੀ ਪੁਲਸ ਥਾਣੇ ਦੇ ਇੰਚਾਰਜ ਗੁਰਮੀਤ ਸਿੰਘ ਵੱਲੋਂ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ : ਵਿਅਕਤੀ ਨੇ ਜਰਮਨ ਸ਼ੈੱਫਰਡ ਕੁੱਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)

ਉਹ ਐਕਟਿਵਾ ’ਤੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਆ ਰਿਹਾ ਸੀ। ਦੋਸ਼ੀ ਤੋਂ ਇਕ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਲੰਮੇ ਸਮੇਂ ਤੋਂ ਆਪਣੇ ਪਿਤਾ ਜੋਬਨ ਮਸੀਹ ਦੇ ਕਹਿਣ ’ਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਕਰ ਰਿਹਾ ਸੀ ਅਤੇ ਆਪਣੇ ਨਾਬਾਲਗ ਹੋਣ ਦਾ ਲਾਭ ਚੁੱਕ ਕੇ ਜ਼ਮਾਨਤ 'ਤੇ ਛੁੱਟ ਜਾਂਦਾ ਸੀ। ਇਸੇ ਦਾ ਲਾਭ ਚੁੱਕ ਕੇ ਦੋਸ਼ੀ ਜ਼ੁਰਮ ਦੀ ਦੁਨੀਆਂ ’ਚ ਅੱਗੇ ਵੱਧਦਾ ਗਿਆ ਅਤੇ ਪ੍ਰਮੁੱਖ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸੰਪਰਕ 'ਚ ਆ ਕੇ 3 ਕਿੱਲੋ 700 ਗ੍ਰਾਮ ਆਰ. ਡੀ. ਐਕਸ. ਦੇ ਨਾਲ ਦੀਨਾਨਗਰ ਇਲਾਕੇ 'ਚ 20 ਜਨਵਰੀ, 2022 ਨੂੰ ਫੜ੍ਹਿਆ ਗਿਆ। ਉਸ ਦੇ ਖ਼ਿਲਾਫ਼ ਅੱਤਵਾਦ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਕੇਸ ’ਚ ਉਹ ਗੁਰਦਾਸਪੁਰ ਜੇਲ੍ਹ ’ਚ ਬੰਦ ਸੀ ਤਾਂ ਉਸ ਨੂੰ ਬੀਮਾਰੀ ਕਾਰਨ ਅੰਮ੍ਰਿਤਸਰ ਹਸਪਤਾਲ ਸ਼ਿਫ਼ਟ ਕੀਤਾ ਗਿਆ ਸੀ। ਉੱਥੋਂ ਦੋਸ਼ੀ ਅਸ਼ੀਸ਼ ਮਸੀਹ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ 2-3-2022 ਦੀ ਰਾਤ ਫ਼ਰਾਰ ਹੋ ਗਿਆ ਸੀ। ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਉਦੋਂ ਤੋਂ ਹੀ ਪੁਲਸ ਦੇ ਲਈ ਚੁਣੌਤੀ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ : ਅਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਅੱਖਾਂ 'ਚ ਹੰਝੂ ਭਰ ਬੀਮਾਰ ਬਜ਼ੁਰਗ ਨੇ ਸੁਣਾਈ ਦਰਦ ਭਰੀ ਕਹਾਣੀ

ਦੋਸ਼ੀ ਅਸ਼ੀਸ਼ ਮਸੀਹ ਦੇ ਪਿਤਾ ਜੋਬਨ ਮਸੀਹ ਦੇ ਖ਼ਿਲਾਫ਼ 29 ਪੁਲਸ ਕੇਸ ਸਨ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਕੀਤਾ ਹੋਇਆ ਸੀ। ਉਸ ਨੂੰ ਵੀ ਦਿੱਲੀ ਤੋਂ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਸੀ। ਹੁਣ ਦੋਸ਼ੀ ਅਸ਼ੀਸ਼ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੇ ਪੁੱਛਗਿਛ 'ਚ ਸਵੀਕਾਰ ਕੀਤਾ ਕਿ ਜਦੋਂ ਦੀਨਾਨਗਰ ਪੁਲਸ ਨੇ 20 ਜਨਵਰੀ, 2022 ਨੂੰ ਉਸ ਤੋਂ 3 ਕਿੱਲੋ 700 ਗ੍ਰਾਮ ਆਰ. ਡੀ. ਐਕਸ. ਬਰਾਮਦ ਕੀਤਾ ਸੀ, ਉਦੋਂ ਉਸ ਦੇ ਨਾਲ ਅੰਡਰ ਬੈਰਲ ਗ੍ਰੇਡ-2, ਇਕ ਅੰਡਰ ਬੈਰਲ ਗ੍ਰੇਡ ਲਾਂਚਰ, ਡੈਟੋਨੇਟਰ-2, ਟਾਈਮਰ ਸੈੱਟ ਬਰਾਮਦ ਹੋਇਆ ਸੀ। ਇਹ ਸਾਰਾ ਸਮਾਨ ਅੱਤਵਾਦੀ ਸੁੱਖ ਭਿਖਾਰੀਵਾਲ ਦੇ ਲਈ ਸੀ, ਜੋ ਜੇਲ੍ਹ 'ਚ ਬੰਦ ਗੈਂਗਸਟਰ ਧਨਵੰਤ ਸਿੰਘ ਉਰਫ਼ ਧੰਨਾ ਦੇ ਕਹਿਣ 'ਤੇ ਉਸ ਨੇ ਕਿਸੇ ਤੋਂ ਪ੍ਰਾਪਤ ਕੀਤਾ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News