ਅੱਤਵਾਦੀ ਭਾਰਤ ਛੱਡਣ, ਜ਼ਿੰਦਗੀ ਹੁਣ ਖੁਸ਼ ਹੋਣ ਦੀ ਚਾਹਵਾਨ : ਗਣੇਸ਼ੀ ਲਾਲ
Monday, Sep 17, 2018 - 12:16 PM (IST)

ਜਲੰਧਰ—ਓਡਿਸ਼ਾ ਦੇ ਰਾਜਪਾਲ ਪ੍ਰੋ. ਗਣੇਸ਼ੀ ਲਾਲ ਨੇ ਅੱਜ ਸਰਹੱਦ ਪਾਰ ਤੋਂ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ ਅੱਤਵਾਦੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹੁਣ ਅੱਤਵਾਦੀਆਂ ਨੂੰ ਭਾਰਤ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਹੁਣ ਖੁਸ਼ ਹੋਣਾ ਚਾਹੁੰਦੀ ਹੈ।
ਪ੍ਰੋ. ਗਣੇਸ਼ੀ ਲਾਲ ਨੇ ਪ੍ਰਾਰਥਨਾ ਕੀਤੀ ਕਿ ਹੁਣ ਭਾਰਤ 'ਚ ਕੋਈ ਵੀ ਵਿਅਕਤੀ ਸ਼ਹੀਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਖਤ ਸ਼ਬਦਾਂ 'ਚ ਕਿਹਾ ਕਿ ਹੁਣ ਅਸੀਂ ਸ਼ਹੀਦੀਆਂ ਨਹੀਂ ਦੇਣੀਆਂ ਸਗੋਂ ਹੁਣ ਅਸੀਂ ਦੁਸ਼ਮਣਾਂ ਨੂੰ ਸ਼ਹੀਦ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਛੇਤੀ ਹੀ ਦੇਸ਼ 'ਚੋਂ ਖਾਤਮਾ ਹੋ ਜਾਵੇਗਾ।
ਰਾਜਪਾਲ ਪ੍ਰੋ. ਗਣੇਸ਼ੀ ਲਾਲ ਨੇ ਸ਼੍ਰੀ ਵਿਜੇ ਚੋਪੜਾ ਨੂੰ ਸ਼ਹੀਦ ਪਰਿਵਾਰ ਫੰਡ ਸਮਾਰੋਹ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਉਹ ਲਗਾਤਾਰ ਸ਼ਹੀਦ ਪਰਿਵਾਰਾਂ ਦੀ ਮਦਦ ਕਰਦੇ ਆ ਰਹੇ ਹਨ। ਉਹ ਕਿਸੇ ਵੀ ਚਾਹਤ ਤੇ ਉਮੀਦ ਤੋਂ ਰਹਿਤ ਹਨ ਤੇ ਭਾਰਤ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ।
ਉਨ੍ਹਾਂ ਸ਼੍ਰੀ ਵਿਜੇ ਚੋਪੜਾ ਨੂੰ ਓਡਿਸ਼ਾ 'ਚ ਸ਼ਹੀਦ ਪਰਿਵਾਰ ਫੰਡ ਦਾ ਇਕ ਪ੍ਰੋਗਰਾਮ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਓਡਿਸ਼ਾ ਰਾਜ ਭਵਨ ਇਸ ਲਈ ਸ਼੍ਰੀ ਚੋਪੜਾ ਤੇ ਹੋਰ ਮੈਂਬਰਾਂ ਦਾ ਸਵਾਗਤ ਕਰਨਗੇ। ਓਡਿਸ਼ਾ ਸਰਕਾਰ ਉਨ੍ਹਾਂ ਦੇ ਠਹਿਰਣ, ਖਾਣ-ਪੀਣ ਦਾ ਪ੍ਰਬੰਧ ਕਰ ਕੇ ਮਾਣ ਮਹਿਸੂਸ ਕਰੇਗੀ।