ਭਿਆਨਕ ਸੜਕ ਹਾਦਸੇ ''ਚ 2 ਨੌਜਾਵਾਨਾਂ ਦੀ ਮੌਤ, 3 ਗੰਭੀਰ ਜਖ਼ਮੀ

Wednesday, Dec 04, 2019 - 09:47 PM (IST)

ਭਿਆਨਕ ਸੜਕ ਹਾਦਸੇ ''ਚ 2 ਨੌਜਾਵਾਨਾਂ ਦੀ ਮੌਤ, 3 ਗੰਭੀਰ ਜਖ਼ਮੀ

ਲੌਂਗੋਵਾਲ (ਵਸ਼ਿਸਟ)-ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਮੁੱਖ ਮਾਰਗ 'ਤੇ ਬਡਬਰ ਨੇੜੇ ਕਾਰ ਅਤੇ ਟਰੈਕਟਰ-ਟਰਾਲੀ 'ਚ ਹੋਈ ਜ਼ਬਰਦਸਤ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਵਿਅਕਤੀਆਂ ਗੰਭੀਰ ਰੂਪ 'ਚ ਜਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ (40) ਪੁੱਤਰ ਸੰਤੋਖ ਸਿੰਘ, ਕੁਲਵਿੰਦਰ ਸਿੰਘ (40) ਪੁੱਤਰ ਭੋਲਾ ਸਿੰਘ ਵਾਸੀ ਲੋਂਗੋਵਾਲ ਆਪਣੀ ਵਰਨਾ ਗੱਡੀ ਪੀ.ਬੀ 59ਏ 0071 'ਤੇ ਸਵਾਰ ਹੋ ਕੇ ਸੰਗਰੂਰ ਤੋ ਬਡਬਰ ਵੱਲ ਆ ਰਹੇ ਸੀ, ਜਦੋ ਹੀ ਉਹ ਬਡਬਰ ਨੇੜੇ ਪਹੁੰਚੇ ਤਾਂ ਅੱਗੇ ਜਾ ਰਹੀ ਟਰੈਕਟਰ-ਟਰਾਲੀ ਦੇ ਪਿੱਛੇ ਗੱਡੀ ਟਕਰਾ ਗਈ।

PunjabKesari

ਇਸ ਜ਼ਬਰਦਸਤ ਟੱਕਰ ਕਾਰਨ ਉਕਤ ਕਾਰ ਸਵਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੈਕਟਰ 'ਤੇ ਬੈਠੇ ਗੁਰਚਰਨ ਸਿੰਘ, ਗੁਰਜੰਟ ਸਿੰਘ ਤੇ ਜਗਜੀਤ ਸਿੰਘ ਗੰਭੀਰ ਰੂਪ 'ਚ ਜਖਮੀ ਹੋ ਗਏ, ਜਿਨ੍ਹਾਂ ਨੂੰ ਹਾਈਵੇ ਪੈਟਰੋਲੀਅਮ ਦੇ ਮੁਲਾਜ਼ਮ ਠਾਣੇਦਾਰ ਸਰਬਜੀਤ ਸਿੰਘ, ਹੌਲਦਾਰ ਸਰਬਜੀਤ ਸਿੰਘ 108 ਐਬੂਲੈਂਸ ਮੁਲਾਜ਼ਮ ਸੁਖਜੀਤ ਸਿੰਘ ਸੁੱਖੂ, ਈਐਮਟੀ ਜਸਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ। ਇਥੇ ਇਹ ਦੱਸਣਾ ਬਣਦਾ ਹੈ ਕੋਲ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਗੱਡੀ ਦਾ ਟਾਇਰ ਫਟਣ ਕਾਰਨ ਹੋਇਆ ਜਾਪਦਾ ਹੈ। ਐਸ.ਐਚ.ਓ ਧਨੌਲਾ ਹਾਕਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲਿਆ।


author

Sunny Mehra

Content Editor

Related News