ਖੁਸ਼ੀਆਂ ਤੋਂ ਪਹਿਲਾਂ ਘਰ ’ਚ ਪਏ ਵੈਣ, ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 3 ਲੋਕਾਂ ਦੀ ਮੌਤ

Saturday, Sep 10, 2022 - 05:16 AM (IST)

ਲੁਧਿਆਣਾ (ਅਨਿਲ) : ਵਿਆਹ ਤੋਂ ਪਹਿਲਾਂ ਕੁੜੀ ਨੂੰ ਸ਼ਗਨ ਪਾਉਣ ਜਾ ਰਹੇ ਮੁੰਡੇ ਦੇ ਪਰਿਵਾਰ ਦੀ ਕਾਰ ਲਾਡੋਵਾਲ ਬਾਈਪਾਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਕਾਰ ’ਚ ਸਵਾਰ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10 ਵਜੇ ਧਰਮਕੋਟ ਦੇ ਪਿੰਡ ਭਿੰਡਰ ਕਲਾਂ ਦਾ ਇਕ ਪਰਿਵਾਰ ਆਪਣੇ ਮੁੰਡੇ ਦੀ ਮੰਗੇਤਰ ਨੂੰ ਵਿਆਹ ਤੋਂ ਪਹਿਲਾਂ ਸ਼ਗਨ ਪਾਉਣ ਲਈ ਨਵਾਂਸ਼ਹਿਰ ਵੱਲ ਜਾ ਰਿਹਾ ਸੀ, ਜਦੋਂ ਉਕਤ ਲੋਕਾਂ ਨੇ ਲਾਡੋਵਾਲ ਤੋਂ ਫਿਲੌਰ ਵੱਲ ਜਾਣਾ ਸੀ ਪਰ ਚਾਲਕ ਨੂੰ ਰਸਤਾ ਨਾ ਪਤਾ ਹੋਣ ਕਾਰਨ ਉਸ ਨੇ ਕਾਰ ਨੂੰ ਪੁਲ ਦੇ ਉਪਰ ਵੱਲ ਮੋੜ ਦਿੱਤਾ ਤੇ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਪੁਲ ਤੋਂ ਬੇਕਾਬੂ ਹੋ ਕੇ 60 ਫੁੱਟ ਹੇਠਾਂ ਡਿੱਗ ਗਈ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ

ਹਾਦਸੇ ਦੌਰਾਨ ਕਾਰ ਚਾਲਕ ਪਿੰਕਪ੍ਰੀਤ ਸਿੰਘ, ਰਜਿੰਦਰ ਸਿੰਘ, ਕੁਲਵਿੰਦਰ ਕੌਰ ਤੇ ਰਣਜੀਤ ਕੌਰ ਸਵਾਰ ਸਨ। ਹਾਦਸੇ ’ਚ ਪਿੰਕਪ੍ਰੀਤ ਸਿੰਘ, ਕੁਲਵਿੰਦਰ ਕੌਰ ਤੇ ਰਣਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਰਜਿੰਦਰ ਸਿੰਘ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਵਰਨਾ ਕਾਰ ਦੇ ਬੁਰੀ ਤਰ੍ਹਾ ਪਰਖੱਚੇ ਉੱਡ ਗਏ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਗੱਡੀ ਤੋੜ ਕੇ ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਧਰਮਕੋਟ ਨੇ ਦੱਸਿਆ ਕਿ ਉਸ ਦਾ ਕੁਝ ਦਿਨ ਬਾਅਦ ਵਿਆਹ ਹੋਣ ਵਾਲਾ ਸੀ ਤੇ ਅੱਜ ਉਹ ਆਪਣੇ ਪਿਤਾ ਰਜਿੰਦਰ ਸਿੰਘ, ਮਾਤਾ ਕੁਲਵਿੰਦਰ ਕੌਰ, ਦਾਦੀ ਰਣਜੀਤ ਕੌਰ ਤੇ ਆਪਣੇ ਦੋਸਤ ਪਿੰਕਪ੍ਰੀਤ ਸਿੰਘ ਨਾਲ ਦੋ ਗੱਡੀਆਂ ’ਚ ਸਵਾਰ ਹੋ ਕੇ ਉਸ ਦੀ ਮੰਗੇਤਰ ਨੂੰ ਨਵਾਂਸ਼ਹਿਰ ਵਿਚ ਸ਼ਗਨ ਪਾਉਣ ਜਾ ਰਹੇ ਸਨ। ਉਹ ਆਪਣੀ ਦੂਜੀ ਗੱਡੀ ’ਚ ਪਿੱਛੇ ਰਿਸ਼ਤੇਦਾਰਾਂ ਨਾਲ ਆ ਰਿਹਾ ਸੀ ਕਿ ਅਚਾਨਕ ਪੁਲ ’ਤੇ ਉਸ ਦੇ ਦੋਸਤ ਦੀ ਗੱਡੀ ਬੇਕਾਬੂ ਹੋ ਗਈ ਤੇ ਉਸ ਦੀ ਗੱਡੀ ਵੀ ਪੁਲ ਦੇ ਉਪਰ ਰੇਲਿੰਗ ਨਾਲ ਟਕਰਾ ਗਈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ

 


Manoj

Content Editor

Related News