ਹੈਂਡ ਟੂਲ ਫੈਕਟਰੀ ’ਚ ਸ਼ਾਰਟ-ਸਰਕਟ ਨਾਲ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

Thursday, Jun 08, 2023 - 01:10 PM (IST)

ਹੈਂਡ ਟੂਲ ਫੈਕਟਰੀ ’ਚ ਸ਼ਾਰਟ-ਸਰਕਟ ਨਾਲ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਲੁਧਿਆਣਾ (ਰਾਮ, ਮੁਕੇਸ਼) : ਫੋਕਲ ਪੁਆਇੰਟ, ਫੇਸ-4 ਸਥਿਤ ਸ਼੍ਰੀ ਟੂਲਸ ’ਚ ਮੰਗਲਵਾਰ ਰਾਤ ਕਰੀਬ 11 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਬਿਲਕੁਲ ਥਾਣਾ ਮੋਤੀ ਨਗਰ ਦੇ ਪਿਛਲੇ ਪਾਸੇ ਵਾਪਰੀ। ਇਸ ਕਾਰਨ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਚੱਲ ਰਹੀ ਤੇਜ਼ ਹਵਾ ਕਰਨ ਅੱਗ ਹੋਰ ਵੀ ਤੇਜ਼ੀ ਨਾਲ ਫੈਲੀ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਮੋਤੀ ਨਗਰ ਪੁਲਸ ਨੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਤੇਜ਼ ਹਵਾਵਾਂ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਫਾਇਰ ਬਿਗ੍ਰੇਡ ਦੀਆਂ 40 ਗੱਡੀਆਂ ਨੇ ਲਗਭਗ 6 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ਬੁਝਾਈ।

PunjabKesari

ਫੈਕਟਰੀ ’ਚ ਕੰਮ ਕਰ ਰਹੇ ਮੁਲਾਜ਼ਮਾਂ ਮੁਤਾਬਕ ਅੱਗ ਯੂਨਿਟ ਦੇ ਪਿੱਛਲੇ ਹਿੱਸੇ ਤੋਂ ਲੱਗੀ ਸੀ। ਉਨ੍ਹਾਂ ਨੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਉਹ ਕਾਬੂ ਨਹੀਂ ਹੋਈ। ਫੈਕਟਰੀ ਮਾਲਕ ਸੁਭਾਸ਼ ਰਲ੍ਹਨ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫੈਕਟਰੀ ’ਚ ਭਾਰੀ ਮਾਤਰਾ ’ਚ ਜਲਣਸ਼ੀਲ ਪਦਾਰਥ ਪਿਆ ਸੀ ਪਰ ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ, ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ।

ਇਹ ਵੀ ਪੜ੍ਹੋ : ਬਰਸਾਤ ਨੇ ਦੂਜੀ ਵਾਰ ਝੰਬੇ ਮਿਰਚ ਉਤਪਾਦਕ, ਲੱਖਾਂ ਰੁਪਏ ਦੀ ਮਿਰਚ ਖਰਾਬ

5 ਫਾਇਰ ਬ੍ਰਿਗੇਡ ਸਟੇਸ਼ਨਾਂ ਤੋਂ ਬੁਲਾਉਣੀਆਂ ਪਈਆਂ ਗੱਡੀਆਂ
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਲੋੜ ਮੁਤਾਬਕ ਸਾਰੇ 5 ਫਾਇਰ ਬ੍ਰਿਗੇਡ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ, ਅੱਗ ਕਾਫੀ ਜ਼ਿਆਦਾ ਫੈਲ ਗਈ ਸੀ। ਇਸ ਕਾਰਨ ਅੱਗ ਬੁਝਾਉਣੀ ਮੁਸ਼ਕਲ ਹੋ ਗਈ ਸੀ। ਫੈਕਟਰੀ ’ਚ ਵੱਡੀ ਗਿਣਤੀ ’ਚ ਹੈਂਡ ਟੂਲ ਅਤੇ ਗੱਤਾ ਵੀ ਪਆ ਸੀ, ਜਿਸ ਕਾਰਨ ਅੱਗ ਹੋਰ ਜ਼ਿਆਦਾ ਵਧ ਗਈ। ਇਹ ਇਕ ਭਿਆਨਕ ਅੱਗ ਸੀ, ਇਸ ਲਈ ਫਾਇਰ ਬ੍ਰਿਗੇਡ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਖਾਸ ਤੌਰ ’ਤੇ ਡਰਾਈਵਰਾਂ ਨੂੰ ਵੀ ਮੌਕੇ ’ਤੇ ਬੁਲਾਉਣਾ ਪਿਆ ਕਿਉਂਕਿ ਉਨ੍ਹਾਂ ਕੋਲ ਫਾਇਰ ਬ੍ਰਿਗੇਡ ਵਿਚ ਡਰਾਈਵਰਾਂ ਦੀ ਭਾਰੀ ਕਮੀ ਹੈ, ਜੋ ਫਾਇਰ ਟੈਂਡਰ ਚਲਾ ਸਕਦੇ ਹਨ।

ਇਹ ਵੀ ਪੜ੍ਹੋ : ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਇਮਾਰਤ ’ਚ ਆਈਆਂ ਦਰਾਰਾਂ, ਲੈਂਟਰ ਨੂੰ ਵੀ ਪੁੱਜਾ ਨੁਕਸਾਨ
ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਵਾ ਕਾਰਨ ਅੱਗ ਉਥੇ ਫੈਲ ਰਹੀ ਸੀ ਅਤੇ ਅੱਗ ’ਤੇ ਕਾਬੂ ਪਾਉਣ ਲਈ ਉਨ੍ਹਾਂ ਨੂੰ ਯੂਨਿਟ ਵਿਚ ਦਾਖਲ ਹੋਣਾ ਪਿਆ। ਉੱਪਰੋਂ ਯੂਨਿਟ ਕਾਫੀ ਵੱਡੇ ਇਲਾਕੇ ’ਚ ਫੈਲਿਆ ਹੋਇਆ ਸੀ। ਇਸ ਲਈ ਸਥਿਤੀ ’ਤੇ ਕਾਬੂ ਪਾਉਣਾ ਵੀ ਮੁਸ਼ਕਲ ਹੋ ਰਿਹਾ ਸੀ। ਲੰਬੇ ਸਮੇਂ ਤੱਕ ਗਰਮੀ ਅਤੇ ਅੱਗ ਲੱਗਣ ਕਾਰਨ ਇਮਾਰਤ ਵਿਚ ਦਰਾਰਾਂ ਵੀ ਆ ਗਈਆਂ ਅਤੇ ਕੁਝ ਬਿੰਦੂਆਂ ’ਤੇ ਲੈਂਟਰ ਵੀ ਨੁਕਸਾਨਿਆ ਗਿਆ। ਯੂਨਿਟ ਦੀ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਰੱਖਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਦੋਂਕਿ ਉਨ੍ਹਾਂ ਨੇ ਅੱਗ ਨੂੰ ਗਰਾਊਂਡ ਫਲੋਰ ’ਤੇ ਪੁੱਜਣ ਤੋਂ ਰੋਕ ਲਿਆ।

ਇਹ ਵੀ ਪੜ੍ਹੋ : ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ : ਗਿਲਜੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News