ਵਿਆਹ ਸਮਾਗਮ ਤੋਂ ਪਰਤ ਰਹੇ ਮਾਂ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ

Tuesday, Nov 29, 2022 - 01:16 AM (IST)

ਵਿਆਹ ਸਮਾਗਮ ਤੋਂ ਪਰਤ ਰਹੇ ਮਾਂ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ

ਤਰਨਤਾਰਨ (ਰਮਨ)-ਸਥਾਨਕ ਪੁਰਾਣੇ ਅੰਮ੍ਰਿਤਸਰ ਰੋਡ ’ਤੇ ਇਕ ਨੌਜਵਾਨ ਦੀ ਅਚਾਨਕ ਸਫੈਦਾ ਉੱਪਰ ਡਿੱਗਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ ਅਤੇ ਲੱਗੇ ਜਾਮ ਨੂੰ ਖੁੱਲ੍ਹਵਾਇਆ। ਜਾਣਕਾਰੀ ਅਨੁਸਾਰ ਤਲਵਿੰਦਰ ਸਿੰਘ (25) ਪੁੱਤਰ ਸੁਖਵੰਤ ਸਿੰਘ ਬਿੱਟੂ ਜਨਰੇਟਰਾਂ ਵਾਲੇ ਨਿਵਾਸੀ ਫੋਕਲ ਪੁਆਇੰਟ, ਤਰਨਤਾਰਨ ਜੋ ਵਿਆਹ ਸਮਾਗਮ ਤੋਂ ਬਾਅਦ ਆਪਣੀ ਮਾਂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਘਰ ਵਾਪਸ ਪਰਤ ਰਿਹਾ ਸੀ। ਜਦੋਂ ਮੋਟਰਸਾਈਕਲ ਸੋਖੀ ਗਾਰਡਨ ਵਿਖੇ ਪੁੱਜਾ ਤਾਂ ਅਚਾਨਕ ਇਕ ਸਫੈਦਾ ਉਪਰ ਆਣ ਡਿੱਗਾ।

ਇਹ ਖ਼ਬਰ ਵੀ ਪੜ੍ਹੋ : ਪ੍ਰੋਫੈਸਰ ਨੇ ਵਿਦਿਆਰਥੀ ਦੀ ਅੱਤਵਾਦੀ ਨਾਲ ਕੀਤੀ ਤੁਲਨਾ, ਕਾਲਜ ਨੇ ਕੀਤਾ ਮੁਅੱਤਲ

PunjabKesari

ਇਸ ਭਿਆਨਕ ਹਾਦਸੇ ਦੌਰਾਨ ਤਲਵਿੰਦਰ ਸਿੰਘ ਦੀ ਧੌਣ ਦਾ ਮਣਕਾ ਟੁੱਟ ਗਿਆ, ਜਦਕਿ ਉਸ ਦੀ ਮਾਂ ਮਾਮੂਲੀ ਜ਼ਖ਼ਮੀ ਹੋ ਗਈ। ਗੰਭੀਰ ਜ਼ਖ਼ਮੀ ਹਾਲਤ ਵਿਚ ਜਦੋਂ ਤਲਵਿੰਦਰ ਸਿੰਘ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹਾਦਸੇ ਤੋਂ ਬਾਅਦ ਤਰਨਤਾਰਨ ਅੰਮ੍ਰਿਤਸਰ ਮਾਰਗ ਉਪਰ ਲੰਮਾ ਜਾਮ ਲੱਗ ਗਿਆ, ਜਿਸ ਨੂੰ ਹਟਾਉਣ ਲਈ ਦੁਬਰਜੀ ਪੁਲਸ ਚੌਕੀ ਦੇ ਇੰਚਾਰਜ ਮਨਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਕਾਫੀ ਮਿਹਨਤ ਕਰਨ ਤੋਂ ਬਾਅਦ ਜਾਮ ਨੂੰ ਖੁੱਲ੍ਹਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਪੈਰਾ-ਓਲੰਪੀਅਨਜ਼ ਨਾਲ ਰਵੱਈਏ ਨੂੰ ਲੈ ਕੇ ਅਕਾਲੀ ਦਲ ਨੇ ਘੇਰੇ CM ਮਾਨ


author

Manoj

Content Editor

Related News