ਟਰੱਕ ਤੇ ਟੈਂਪੂ ਟੱਕਰ ’ਚ 2 ਜ਼ਖਮੀ
Friday, Aug 24, 2018 - 12:01 AM (IST)

ਬਟਾਲਾ, (ਬੇਰੀ, ਸੈਂਡੀ, ਖੋਖਰ)- ਟਰੱਕ-ਟੈਂਪੂ ਟੱਕਰ ਵਿਚ ਦੋ ਲੋਕਾਂ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਬਿਹਾਰੀ ਲਾਲ ਪੁੱਤਰ ਪਿਆਰਾ ਲਾਲ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਬਟਾਲਾ ਵਾਪਸ ਟੈੈਪੂ ਖਾਲੀ ਕਰ ਕੇ ਆਪਣੇ ਸਾਥੀ ਲਖਵਿੰਦਰ ਸਿੰਘ ਨਾਲ ਆ ਰਿਹਾ ਸੀ। ਜਦੋਂ ਸਥਾਨਕ ਅੰਮ੍ਰਿਤਸਰ ਬਾਈਪਾਸ ਚੌਕ ਨੇਡ਼ੇ ਸਥਿਤ ਵੀ. ਐੱਮ. ਐੱਸ. ਕਾਲਜ ਕੋਲ ਪਹੁੰਚੇ ਤਾਂ ਟਰੱਕ ਨਾਲ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਉਹ ਤੇ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਏ, ਜਿਸ ਦੇ ਤੁਰੰਤ ਬਾਅਦ ਉਸ ਨੂੰ ਤੇ ਉਸਦੇ ਸਾਥੀ ਨੂੰ ਹਾਈਵੇ ਪੁਲਸ ਪੈਟਰੋਲਿੰਗ ਪਾਰਟੀ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਦਕਿ ਲਖਵਿੰਦਰ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।