5 ਸਾਲ ਤੋਂ ਪੁਰਾਣੇ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਹੁਣ ਤੰਗ ਨਹੀਂ ਕਰ ਸਕਣਗੇ ਮਕਾਨ ਮਾਲਕ
Thursday, Apr 01, 2021 - 11:22 AM (IST)
ਲੁਧਿਆਣਾ (ਰਿਸ਼ੀ) : 5 ਸਾਲ ਤੋਂ ਪੁਰਾਣੇ ਕਿਰਾਏਦਾਰਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣ ਸਬੰਧੀ ਕਮਿਸ਼ਨਰੇਟ ਪੁਲਸ ਵੱਲੋਂ ਰਾਹਤ ਦਿੱਤੀ ਗਈ ਹੈ। ਆਪਣੇ ਫੇਸਬੁਕ ਪੇਜ਼ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕਿਰਾਏਦਾਰ ਦੀ ਵੈਰੀਫਿਕੇਸ਼ਨ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਲਈ ਨਹੀਂ, ਸਗੋਂ ਕਿਸੇ ਅਪਰਾਧੀ ਵੱਲੋਂ ਸ਼ਹਿਰ ਵਿਚ ਸ਼ਰਨ ਲੈ ਕੇ ਰਹਿਣ ਦੀ ਸੂਰਤ ’ਚ ਉਸ ਨੂੰ ਫੜ੍ਹਨ ਲਈ ਹੈ।
ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਮਕਾਨ ਮਾਲਕਾਂ ਵੱਲੋਂ ਆਪਣੇ ਸਾਲਾਂ ਪੁਰਾਣੇ ਕਿਰਾਏਦਾਰਾਂ ਨੂੰ ਪੁਲਸ ਵੈਰੀਫਿਕੇਸ਼ਨ ਦੇ ਨਾਂ ’ਤੇ ਤੰਗ ਕੀਤਾ ਜਾ ਰਿਹਾ ਹੈ ਜਾਂ ਫਿਰ ਕਈਆਂ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਬਿੱਲਾਂ ਦੇ ਭੁਗਤਾਨ ਸਬੰਧੀ ਮਿਲੀ ਇਹ ਰਾਹਤ
ਇਸ ਲਈ 5 ਸਾਲ ਤੋਂ ਜ਼ਿਆਦਾ ਸਮੇਂ ਤੱਕ ਕਿਰਾਏਦਾਰ ਦੀ ਪੁਲਸ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਕੋਈ ਕਾਨੂੰਨੀ ਕਾਰਵਾਈ ਪੁਲਸ ਵੱਲੋਂ ਨਹੀਂ ਕੀਤੀ ਜਾਵੇਗੀ।
ਨੋਟ : ਪੁਰਾਣੇ ਕਿਰਾਏਦਾਰਾਂ ਨੂੰ ਪੁਲਸ ਕਮਿਸ਼ਨਰੇਟ ਵੱਲੋਂ ਦਿੱਤੀ ਰਾਹਤ ਬਾਰੇ ਦਿਓ ਆਪਣੀ ਰਾਏ