ਮੰਦਿਰ ਦਾ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ’ਚ 10 ਨਾਮਜ਼ਦ

Friday, Dec 04, 2020 - 03:51 PM (IST)

ਮੰਦਿਰ ਦਾ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ’ਚ 10 ਨਾਮਜ਼ਦ

ਨਾਭਾ (ਜੈਨ) : ਇੱਥੇ ਲਾਗਲੇ ਪਿੰਡ ਕੋਟ ਕਲਾਂ 'ਚ ਇਕ ਮੰਦਿਰ ਦਾ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਦੋ ਜਨਾਨੀਆਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਬਾਬੂ ਸਿੰਘ ਪੁੱਤਰ ਬਣਜਾਰਾ ਸਿੰਘ ਵਾਸੀ ਕੋਟਕਲਾਂ ਨੇ ਦੱਸਿਆ ਕਿ ਪਿੰਡ ਦੇ ਮਾਤਾ ਰਾਣੀ ਮੰਦਿਰ 'ਚ ਉਹ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ। ਅਦਾਲਤ 'ਚ ਕੇਸ ਚੱਲਦਾ ਹੈ।

ਬਾਬੂ ਸਿੰਘ ਅਨੁਸਾਰ ਉਹ ਰਿਸ਼ਤੇਦਾਰੀ 'ਚ ਵਿਆਹ ਹੋਣ ਕਾਰਨ ਗਿਆ ਹੋਇਆ ਸੀ ਕਿ ਪਿੱਛੋਂ ਇਨ੍ਹਾਂ ਵਿਅਕਤੀਆਂ ਨੇ ਮੰਦਿਰ ਦਾ ਤਾਲਾ ਤੋੜ ਕੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਮੰਦਿਰ 'ਚੋਂ ਤਿੰਨ ਗੋਲਕਾਂ, ਡੀ. ਵੀ. ਆਰ. ਵੀ ਗਾਇਬ ਹਨ। ਥਾਣਾ ਸਦਰ ਪੁਲਸ ਨੇ ਗੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ, ਦੋ ਭਰਾ ਪ੍ਰਗਟ ਸਿੰਘ ਤੇ ਨੇਤਰ ਸਿੰਘ ਪੁੱਤਰ ਜਗਰੂਪ ਸਿੰਘ, ਸੁਖਚੈਨ ਸਿੰਘ, ਜੰਗ ਸਿੰਘ, ਚੰਦ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਤੇ ਰਿੰਪੀ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 
 


author

Babita

Content Editor

Related News