ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਮੰਦਰ ''ਚ ਭਿੜੀਆਂ ਦੋ ਮਹੰਤ ਧਿਰਾਂ, ਚੱਲੀ ਗੋਲੀ

04/22/2018 6:42:26 PM

ਅੰਮ੍ਰਿਤਸਰ (ਅਰੁਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਲਾਜ਼ਾ ਦੇ ਬਾਹਰ ਬਣੇ ਇਕ ਮੰਦਰ ਸੰਗਲ ਵਾਲਾ ਅਖਾੜਾ 'ਚ ਰਹਿ ਰਹੇ ਦੋ ਮਹੰਤ ਧਿਰਾਂ ਦੀ ਆਪਸ ਵਿਚ ਭਿਆਨਕ ਤਕਰਾਰ ਹੋ ਗਈ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਮਹੰਤ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੰਦਰ ਸੰਗਲ ਵਾਲਾ ਅਖਾੜਾ ਵਿਚ ਲਾਂਗਰੀ ਸਾਗਰ ਮੁਣੀ ਦੀ ਮਹੰਤ ਦਿਨੇਸ਼ ਮੁਣੀ ਨਾਲ ਸਵੇਰੇ ਖਾਣੇ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਸੰਗਲ ਵਾਲਾ ਅਖਾੜਾ ਦੇ ਗੱਦੀ ਨਸ਼ੀਨ ਮਹੰਤ ਦਿਵੰਬਰ ਮੁਣੀ ਦੋਵਾਂ ਨੂੰ ਸ਼ਾਂਤ ਕਰਨ ਆਏ ਤਾਂ ਦਿਨੇਸ਼ ਮੁਣੀ ਅਤੇ ਦਿਵੰਬਰ ਮੁਣੀ ਦੀ ਆਪਸ ਵਿਚ ਹੀ ਤਕਰਾਰ ਹੋ ਗਈ। 
ਮਹੰਤ ਦਿਨੇਸ਼ ਮੁਣੀ ਦਾ ਕਹਿਣਾ ਹੈ ਕਿ ਦਿਵੰਬਰ ਮੁਣੀ ਨੇ ਉਸ 'ਤੇ ਪਿਸਟਲ ਨਾਲ ਤਿੰਨ ਫਾਇਰ ਕੀਤੇ ਅਤੇ ਇਕ ਗੋਲੀ ਢਿੱਡ ਵਿਚ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਦਿਨੇਸ਼ ਮੁਣੀ ਮੁਤਾਬਕ 2013-14 ਤੋਂ ਚੱਲਦੀ ਆ ਰਹੀ ਰੰਜਿਸ਼ ਦੇ ਚੱਲਦੇ ਹੀ ਉਸ 'ਤੇ ਹਮਲਾ ਕੀਤਾ ਗਿਆ ਹੈ। ਦਿਨੇਸ਼ ਮੁਤਾਬਕ 2013-14 ਵਿਚ ਵੀ ਦਿਵੰਬਰ ਮੁਣੀ ਨੇ ਉਸ 'ਤੇ ਪਿਸਤੌਲ ਤਾਣੀ ਸੀ। 
ਉਧਰ ਦਿਵੰਬਰ ਮੁਣੀ ਦਾ ਕਹਿਣਾ ਹੈ ਕਿ ਦਿਨੇਸ਼ ਮੁਣੀ ਨੇ ਉਸ 'ਤੇ ਕਿਰਪਾਨ ਨਾਲ ਹਮਲਾ ਕੀਤਾ ਸੀ ਅਤੇ ਉਹ ਆਪਣੀ ਜਾਨ ਬਚਾਉਣ ਲਈ ਉਥੇ ਭੱਜ ਗਿਆ ਸੀ। ਉਸ ਨੂੰ ਨਹੀਂ ਪਤਾ ਕਿ ਇਹ ਗੋਲੀ ਕਿਸ ਨੇ ਚਲਾਈ ਹੈ। ਦਿਵੰਬਰ ਮੁਣੀ ਮੁਤਾਬਕ 2013-14 ਦੌਰਾਨ ਉਸ ਨੇ ਆਪਣੀ ਪਿਸਤੌਲ ਪੁਲਸ ਕੋਲ ਜਮਾਂ ਕਰਵਾ ਦਿੱਤੀ ਸੀ


Related News