ਚੰਡੀਗੜ੍ਹ ''ਚ ਪਏ ਮੀਂਹ ਨੇ ਵਧਾਈ ਠੰਡ, 11 ਸਾਲਾਂ ''ਚ ਪਹਿਲੀ ਵਾਰ 24 ਡਿਗਰੀ ''ਤੇ ਪੁੱਜਾ ਪਾਰਾ

Tuesday, Oct 19, 2021 - 09:05 AM (IST)

ਚੰਡੀਗੜ੍ਹ ''ਚ ਪਏ ਮੀਂਹ ਨੇ ਵਧਾਈ ਠੰਡ, 11 ਸਾਲਾਂ ''ਚ ਪਹਿਲੀ ਵਾਰ 24 ਡਿਗਰੀ ''ਤੇ ਪੁੱਜਾ ਪਾਰਾ

ਚੰਡੀਗੜ੍ਹ (ਪਾਲ) : ਪਿਛਲੇ 2 ਦਿਨਾਂ ਅੰਦਰ ਸ਼ਹਿਰ ਵਿਚ ਪਏ ਮੀਂਹ ਨੇ ਮੌਸਮ ਵਿਚ ਠੰਡਕ ਵਧਾ ਦਿੱਤੀ ਹੈ। ਰਾਤਾਂ ਤੋਂ ਬਾਅਦ 2 ਦਿਨਾਂ ਤੋਂ ਦਿਨ ਵਿਚ ਠੰਡਕ ਦਾ ਅਹਿਸਾਸ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਪੱਛਮੀ ਪੌਣਾਂ ਕਾਰਨ ਇਹ ਮੀਂਹ ਪਿਆ ਹੈ, ਜਿਸ ਕਾਰਨ ਅਚਾਨਕ ਤਾਪਮਾਨ ਹੇਠਾਂ ਚਲਾ ਗਿਆ ਹੈ। ਮੰਗਲਵਾਰ ਨੂੰ ਤਾਪਮਾਨ ਥੋੜ੍ਹਾ ਉੱਪਰ ਵੱਲ ਜਾਵੇਗਾ।

ਇਹ ਵੀ ਪੜ੍ਹੋ : ਮਾਛੀਵਾੜਾ ਦੇ ਪਿੰਡ 'ਚ 3 ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਬਣੀ ਕੁੜੀ, ਨਸ਼ੀਲੀ ਚੀਜ਼ ਖੁਆ ਖੇਤਾਂ 'ਚ ਕੀਤਾ ਗੈਂਗਰੇਪ

ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 1.7 ਐੱਮ. ਐੱਮ. ਮੀਂਹ ਵਿਭਾਗ ਨੇ ਦਰਜ ਕੀਤਾ ਹੈ। ਹਾਲਾਂਕਿ ਮੀਂਹ ਜ਼ਿਆਦਾ ਨਹੀਂ ਪਿਆ ਪਰ ਪਹਾੜਾਂ ’ਤੇ ਹੋਈ ਬਰਫ਼ਬਾਰੀ ਅਤੇ ਮੀਂਹ ਨੇ ਠੰਡਕ ਵਧਾਉਣ ਦਾ ਕੰਮ ਕੀਤਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਜਿੱਥੇ ਵੱਧ ਤੋਂ ਵੱਧ ਤਾਪਮਾਨ ਵਿਚ 4 ਡਿਗਰੀ ਦੀ ਗਿਰਾਵਟ ਦੇਖੀ ਗਈ, ਉੱਥੇ ਸੋਮਵਾਰ ਨੂੰ ਵੱਧ ਤੋਂ ਵੱਧ ਪਾਰਾ 8 ਡਿਗਰੀ ਡਿੱਗ ਗਿਆ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਰਿਕਾਰਡ ਹੋਇਆ ਹੈ, ਜੋ ਆਮ ਨਾਲੋਂ 8 ਡਿਗਰੀ ਘੱਟ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਵੱਡੇ ਐਲਾਨ, BSF ਮੁੱਦੇ 'ਤੇ ਵਿਸ਼ੇਸ਼ ਇਜਲਾਸ ਸੱਦਣ ਦੀ ਆਖੀ ਗੱਲ

ਮੌਸਮ ਵਿਭਾਗ ਸਾਲ 2010 ਤੋਂ ਮੌਸਮ ਦਾ ਡਾਟਾ ਰਿਕਾਰਡ ਕਰ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 11 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਅਕਤੂਬਰ ਦੇ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2015, 2014, 2013 ਵਿਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਰਿਕਾਰਡ ਹੋਇਆ ਸੀ ਪਰ 24 ਡਿਗਰੀ ਪਹਿਲੀ ਵਾਰ ਪਹੁੰਚਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦੁਸਹਿਰੇ ਵਾਲੇ ਦਿਨ ਖੂਬ ਸੜੀ 'ਪਰਾਲੀ', ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਕਰ ਦੇਣਗੇ ਹੈਰਾਨ
ਆਉਣ ਵਾਲੇ ਦਿਨਾਂ ’ਚ ਪਾਰਾ ਹੇਠਾਂ ਵੱਲ ਹੀ ਜਾਵੇਗਾ
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਸ਼ਹਿਰ ਵਿੱਚ ਵੈਸਟਰਨ ਡਿਸਟਰਬੇਂਸ ਐਕਟਿਵ ਸੀ। ਬੰਗਾਲ ਦੀ ਖਾੜੀ ਵਿਚ ਦਬਾਅ ਬਣਨ ਕਾਰਣ ਮੀਂਹ ਪਿਆ। ਤਾਪਮਾਨ ਵਿਚ ਅਚਾਨਕ ਗਿਰਾਵਟ ਹੋਈ। ਮੰਗਲਵਾਰ ਤੋਂ ਤਾਪਮਾਨ ਥੋੜ੍ਹਾ ਵਧਣਾ ਸ਼ੁਰੂ ਹੋਵੇਗਾ। ਜਿੱਥੋਂ ਤੱਕ ਤਾਪਮਾਨ ਘੱਟ ਦਾ ਸਵਾਲ ਹੈ ਤਾਂ ਸਰਦੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਖ਼ੁਦ ਹੀ ਪਾਰਾ ਹੇਠਾਂ ਵੱਲ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News