ਇੰਦਰ ਦੇਵਤਾ ਦੇ ਵਰਸਣ ਨਾਲ ਠੰਡਾ ਹੋਇਆ ਸੂਰਜ (ਵੀਡੀਓ)

Wednesday, Jun 07, 2017 - 03:19 PM (IST)

ਅੰਮ੍ਰਿਤਸਰ\ਬਰਨਾਲਾ - ਤੇਜ਼ ਠੰਢੀਆਂ ਹਵਾਵਾਂ ਨਾਲ ਆਈ ਬਾਰਿਸ਼ ਨੇ ਪੰਜਾਬ ਦਾ ਮੌਸਮ ਸੁਆਵਣਾ ਬਣਾ ਦਿੱਤਾ ਹੈ। ਮੰਗਲਵਾਰ ਰਾਤ ਤੋਂ ਚੱਲ ਰਹੀ ਹਵਾ ਤੇ ਬੁੱਧਵਾਰ ਸਵੇਰ ਨੂੰ ਪਏ ਮੀਂਹ ਨਾਲ ਪੰਜਾਬ ਭਰ ਦੇ ਤਾਪਮਾਨ 'ਚ ਕਾਫੀ ਗਿਰਾਵਟ ਆ ਗਈ ਹੈ। ਜਿੱਥੇ ਦੋ ਦਿਨ ਪਹਿਲਾਂ ਸੂਰਜ ਦੇਵਤਾ ਆਪਣਾ ਪ੍ਰਕੋਪ ਵਰਸਾ ਰਹੇ ਸਨ, ਉੱਥੇ ਹੀ ਇੰਦਰ ਦੇਵਤਾ ਨੇ ਪ੍ਰਸੰਨ ਹੋ ਕੇ ਮੌਸਮ ਨੂੰ ਬਦਲ ਦਿੱਤਾ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਦੀ ਤਪਸ਼ ਤੋਂ ਰਾਹਤ ਮਿਲੀ। ਤਸਵੀਰਾਂ ਅੰਮ੍ਰਿਤਸਰ ਤੇ ਬਰਨਾਲਾ ਦੀਆਂ ਨੇ ਗਰਮੀ ਤੋਂ ਡਰਦੇ ਘਰਾਂ 'ਚ ਵੜੇ ਲੋਕ ਕਾਲੇ ਛਾਏ ਬੱਦਲਾਂ ਤੇ ਮੀਂਹ ਕਾਰਨ ਬਾਹਰ ਆ ਕੇ ਮੌਸਮ ਦਾ ਨਜ਼ਾਰਾ ਲੈਣ ਲੱਗੇ। ਮੀਂਹ ਪੈਣ ਕਾਰਨ ਆਉਣ ਵਾਲੇ ਦੋ ਦਿਨਾਂ ਦੇ ਤਾਪਮਾਨ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। 
ਪਿਛਲੇ ਦੋ ਦਿਨਾਂ ਤੋਂ ਗਰਮੀ ਵੱਧਣ ਕਾਰਨ ਲੋਕ ਮੁਰਜਾ ਗਏ ਸਨ। ਪਰ ਕਾਲੇ ਬੱਦਲਾਂ ਅਤੇ ਮੀਂਹ ਦੀਆਂ ਕਣੀਆਂ ਨਾਲ ਲੋਕਾਂ ਦੇ ਚਿਹਰੇ ਖਿੜ ਗਏ ਹਨ।


Related News