ਤਪਾ ਮੰਡੀ: ਤਹਿਸੀਲ ਕੰਪਲੈਕਸ ਨੇੜੇ ਪਈ ਜਗ੍ਹਾ ਨੂੰ ਲੈ ਕੇ ਹੋਇਆ ਝਗੜਾ, ਪੁਲਸ ਨੂੰ ਕਰਨੇ ਪਏ ਹਵਾਈ ਫਾਇਰ
Wednesday, Dec 29, 2021 - 03:47 PM (IST)
ਤਪਾ ਮੰਡੀ (ਸ਼ਾਮ, ਗਰਗ, ਢੀਂਗਰਾ) - ਤਹਿਸੀਲ ਕੰਪਲੈਕਸ ਦੇ ਸਾਹਮਣੇ ਪਈ ਖ਼ਾਲੀ ਜਗ੍ਹਾ ਨੂੰ ਲੈ ਕੇ ਦਲਿਤ ਭਾਈਚਾਰਾ ਅਤੇ ਪੁਲਸ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ, ਜਿਸ ਕਾਰਨ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਇਸ ਦੌਰਾਨ ਐੱਸ.ਐੱਚ.ਓ. ਤਪਾ ਅਤੇ ਇੱਕ ਜਨਾਨੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਤਹਿਸੀਲ ਰੋਡ ਪੁਲਸ ਛਾਉਣੀ ‘ਚ ਤਬਦੀਲ ਹੋ ਗਈ। ਹਸਪਤਾਲ ‘ਚ ਦਾਖ਼ਲ ਜ਼ਖ਼ਮੀ ਰਾਣੀ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਇਸ ਜਗ੍ਹਾਂ ‘ਤੇ ਕਈ ਦਿਨਾਂ ਤੋਂ ਸ੍ਰੀ ਨਿਸ਼ਾਨ ਸਾਹਿਬ ਲਾ ਕੇ ਲੰਗਰ ਅਤੇ ਪਾਠ ਚੱਲ ਰਹੇ ਸੀ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਉਸ ਨੇ ਦੱਸਿਆ ਕਿ ਅੱਜ 12.30 ਵਜੇ ਦੇ ਕਰੀਬ ਉਹ ਸ਼ਾਂਤਮਈ ਬੈਠੇ ਹੋਏ ਸਨ ਤਾਂ ਪੁਲਸ ਨੇ ਆਕੇ ਉਨ੍ਹਾਂ ਨੂੰ ਕਿਹਾ ਕਿ ਸੜਕ ਵਾਲੇ ਪਾਸੇ ਪਰਦੇ ਕਿਉਂ ਲਗਾਏ ਹੋਏ ਹਨ? ਹਾਜ਼ਰ ਲੋਕਾਂ ਨੇ ਕਿਹਾ ਕਿ ਲੰਗਰ ਚੱਲ ਰਿਹਾ ਹੈ, ਜਿਸ ਕਰਕੇ ਓਟ ਕੀਤੀ ਹੋਈ ਹੈ। ਪੁਲਸ ਪਰਦੇ ਹਟਾਉਣ ਲਈ ਕਹਿ ਰਹੀ ਸੀ ਤਾਂ ਕਹਿੰਦੇ-ਕਹਿੰਦੇ ਪੁਲਸ ਉਨ੍ਹਾਂ ਦੇ 4-5 ਵਿਅਕਤੀਆਂ ਨੂੰ ਗੱਡੀ ‘ਚ ਬਿਠਾਕੇ ਲੈ ਗਈ। ਨਗਰ ਨਿਗਮ ਵਲੋਂ ਉਸ ਜਗ੍ਹਾ ਨੂੰ ਖਾਲੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਸ ’ਤੇ ਪਥਰਾਅ ਕੀਤੇ। ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਲਾਠੀਚਾਰਜ ਕਰ ਦਿੱਤਾ। ਪੁਲਸ ਪ੍ਰਸ਼ਾਸਨ ਵਲੋਂ ਆਪਣਾ ਬਚਾਅ ਕਰਨ ਲਈ ਮੌਕੇ ’ਤੇ ਹਵਾਈ ਫਾਇਰ ਵੀ ਕੀਤੇ ਗਏ। ਇਸ ਦੌਰਾਨ ਲੋਕਾਂ ਨੇ ਪੁਲਸ ਦੀ ਗੱਡੀ ਦੀ ਭੰਨ੍ਹ ਤੋੜ ਕਰਕੇ ਤੋੜ ਦਿੱਤੀ, ਜਿਸ ‘ਤੇ ਪੁਲਸ ਨੇ ਸਖਤ ਐਕਸ਼ਨ ਲੈਂਦਿਆਂ ਜ਼ਿਲ੍ਹੇ ਦੀ ਪੁਲਸ ਬੁਲਾ ਲਈ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ
ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਚਲਾਏ ਗਏ ਇੱਟਾਂ ਰੋੜਿਆਂ ਕਾਰਨ ਤਪਾ ਥਾਣਾ ਦੇ ਐੱਸ.ਐੱਚ.ਓ. ਗੁਰਲਾਲ ਸਿੰਘ ਦੇ ਨੱਕ ’ਤੇ ਸੱਟ ਲੱਗ ਗਈ ਅਤੇ ਉਹ ਲਹੂ-ਲੁਹਾਣ ਹੋ ਗਏ। ਇਸ ਮੌਕੇ ਹਾਜ਼ਰ ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਸੀ, ਜਿਸ ‘ਤੇ ਉਕਤ ਲੋਕਾਂ ਨੇ ਉਨ੍ਹਾਂ ‘ਤੇ ਇੱਟਾਂ, ਸੋਟੀਆਂ ਨਾਲ ਹਮਲਾ ਕਰ ਦਿੱਤਾ ਅਤੇ ਐੱਸ.ਐੱਚ.ਓ. ਤਪਾ ਜ਼ਖ਼ਮੀ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?