ਮੁਅੱਤਲ ਕੀਤੇ ਡੀ. ਐੱਸ. ਪੀ. ਸੇਖੋਂ ਦੇ ਹੱਕ ''ਚ ਨਿੱਤਰੇ ''ਟੀਟੂ ਬਾਣੀਆ''
Tuesday, Dec 10, 2019 - 04:19 PM (IST)
ਲੁਧਿਆਣਾ (ਨਰਿੰਦਰ) : ਡੀ. ਐੱਸ. ਪੀ. ਰਹਿ ਚੁੱਕੇ ਬਲਵਿੰਦਰ ਸਿੰਘ ਸੇਖੋਂ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਅਤੇ ਮੁੱਲਾਂਪੁਰ ਦਾਖਾ ਤੋਂ ਆਜ਼ਾਦ ਉਮੀਦਵਾਰ ਚੋਣਾਂ ਲੜ ਚੁੱਕੇ ਟੀਟੂ ਬਾਣੀਆਂ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਦੇ ਹੱਕ 'ਚ ਨਿੱਤਰ ਆਏ। ਟੀਟੂ ਬਾਣੀਆ ਨੇ ਕਿਹਾ ਕਿ ਈਮਾਨਦਾਰ ਆਗੂਆਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਅੱਜ ਇਨ੍ਹਾਂ ਈਮਾਨਦਾਰ ਆਗੂਆਂ ਦੀ ਦੇਸ਼ ਨੂੰ ਸਖ਼ਤ ਲੋੜ ਹੈ।
ਟੀਟੂ ਬਾਣੀਆ ਨੇ ਕਿਹਾ ਕਿ ਬਲਵਿੰਦਰ ਸੇਖੋਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਟੀਟੂ ਬਾਣੀਆਂ ਨੇ ਕਿਹਾ ਕਿ ਉਨ੍ਹਾਂ ਦੀ ਗਲਤੀ ਸਿਰਫ਼ ਇੰਨੀ ਹੈ ਕਿ ਉਨ੍ਹਾਂ ਨੇ ਭ੍ਰਿਸ਼ਟ ਮੰਤਰੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ। ਟੀਟੂ ਬਾਣੀਆ ਨੇ ਕਿਹਾ ਕਿ ਡੀ. ਐੱਸ. ਪੀ. ਬਣਨਾ ਸੌਖਾ ਕੰਮ ਨਹੀਂ ਹੈ ਕਿਉਂਕਿ ਸਖ਼ਤ ਮਿਹਨਤ ਅਤੇ ਈਮਾਨਦਾਰੀ ਦੇ ਸਦਕਾ ਹੀ ਇਸ ਮੁਕਾਮ 'ਤੇ ਪੁੱਜਿਆ ਜਾ ਸਕਦਾ ਹੈ ਪਰ ਭ੍ਰਿਸ਼ਟ ਮੰਤਰੀਆਂ ਨੇ ਬਲਵਿੰਦਰ ਸੇਖੋਂ ਨੂੰ ਈਮਾਨਦਾਰੀ ਨਾਲ ਕੰਮ ਹੀ ਨਹੀਂ ਕਰ ਦਿੱਤਾ।