ਗਲੇ 'ਚ ਮੀਟਰ ਤੇ ਬਿਜਲੀ ਦੇ ਬਿੱਲ ਲਟਕਾ ਨਾਮਜ਼ਦਗੀ ਭਰਨ ਪੁੱਜਾ 'ਟੀਟੂ ਬਾਣੀਆ'

Wednesday, Sep 25, 2019 - 12:11 PM (IST)

ਗਲੇ 'ਚ ਮੀਟਰ ਤੇ ਬਿਜਲੀ ਦੇ ਬਿੱਲ ਲਟਕਾ ਨਾਮਜ਼ਦਗੀ ਭਰਨ ਪੁੱਜਾ 'ਟੀਟੂ ਬਾਣੀਆ'

ਲੁਧਿਆਣਾ (ਨਰਿੰਦਰ) : ਲੋਕ ਸਭਾ ਚੋਣਾਂ 'ਚ ਆਪਣੀ ਜ਼ਮਾਨਤ ਜ਼ਬਤ ਕਰਾ ਚੁੱਕੇ ਟੀਟੂ ਬਾਣੀਆ ਨੇ ਮੁੜ ਤੋਂ ਮੁੱਲਾਂਪੁਰ ਦਾਖਾ 'ਚ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੱਸ ਲਈ ਹੈ। ਟੀਟੂ ਬਾਣੀਆ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਐੱਸ. ਡੀ. ਐੱਮ. ਦਫਤਰ 'ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੌਰਾਨ ਟੀਟੂ ਬਾਣੀਆ ਗਲੇ 'ਚ ਮੀਟਰ ਪਾ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ। ਉਨ੍ਹਾਂ ਨੇ ਗਲੇ 'ਚ ਬਿਜਲੀ ਦੇ ਬਿੱਲ ਵੀ ਪਾਏ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ ਕਿ ਮਿਲਖਾ ਸਿੰਘ ਨਾਲੋਂ ਤੇਜ਼ ਬਿਜਲੀ ਦੇ ਮੀਟਰ ਭੱਜ ਰਹੇ ਹਨ।
ਟੀਟੂ ਬਾਣੀਆ ਨੇ ਕਿਹਾ ਕਿ ਉਹ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਤਾਂ ਨਹੀਂ ਜਾਣਦੇ ਪਰ ਉਨ੍ਹਾਂ ਦਾ ਮੁੱਖ ਮੁਕਾਬਲਾ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ ਨਾਲ ਹੈ ਕਿਉਂਕਿ ਉਹ ਵੀ 2 ਵਾਰ ਹਾਰ ਚੁੱਕੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਉਹ ਖਸਖਸ ਦੀ ਖੇਤੀ ਅਤੇ ਬਿਜਲੀ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚੋਣ ਮੈਦਾਨ 'ਚ ਉਤਰੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਉਹ ਜ਼ਮਾਨਤ ਜ਼ਬਤ ਹੋਣ ਤੋਂ ਨਹੀਂ ਡਰਦੇ ਕਿਉਂਕਿ ਸੱਚੇ ਉਮੀਦਵਾਰ ਦੀ ਹੀ ਜ਼ਮਾਨਤ ਜ਼ਬਤ ਹੁੰਦੀ ਹੈ।


author

Babita

Content Editor

Related News