ਦੰਦਾਂ ਦੇ ਇਲਾਜ ਦੌਰਾਨ ਹੁਣ ਵਾਇਰਸ ਦਾ ਖਤਰਾ ਨਹੀਂ
Friday, May 01, 2020 - 08:34 PM (IST)
ਚੰਡੀਗੜ੍ਹ (ਹਾਂਡਾ) : ਦੰਦਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦੰਦਾਂ ਦੇ ਇਲਾਜ ਦੌਰਾਨ ਇਸਤੇਮਾਲ ਹੋਣ ਵਾਲੀ ਅਲਟਰਾਸੋਨਿਕ ਡਿਵਾਈਸ ਦੇ ਕਾਰਨ ਕਾਫੀ ਮਾਤਰਾ 'ਚ ਥੁੱਕ ਆਉਂਦਾ ਹੈ, ਜਿਸ ਨੂੰ ਰਿਲੀਜ਼ ਕਰਨਾ ਹੁੰਦਾ ਹੈ, ਜਿਸ ਤੋਂ ਬਾਅਦ ਦਿੱਤੇ ਜਾਣ ਵਾਲਾ ਪ੍ਰੈਸ਼ਰ 30 ਫੁੱਟ ਦੂਰ ਤੱਕ ਜਾ ਸਕਦਾ ਹੈ, ਮਤਲਬ ਕਿ ਜੇਕਰ ਮਰੀਜ਼ 'ਚ ਕੋਈ ਇੰਫੈਕਸ਼ਨ ਹੈ ਤਾਂ 30 ਫੁੱਟ ਤੱਕ ਵਿਅਕਤੀ ਉਸ ਦੀ ਲਪੇਟ 'ਚ ਆ ਸਕਦਾ ਹੈ। ਇਹੀ ਕਾਰਨ ਹੈ ਕਿ ਡੈਂਟਲ ਦੇ ਡਾਕਟਰਾਂ 'ਚ ਵੀ ਡਰ ਦਾ ਮਾਹੌਲ ਹੈ। ਉਕਤ ਡਰ ਨੂੰ ਦੇਖਦੇ ਹੋਏ ਸੀ. ਐਸ. ਆਈ. ਓ. ਅਤੇ ਰਿਸਰਚ ਸੈਂਟਰ ਨੇ ਪੀ. ਜੀ. ਆਈ. ਚੰਡੀਗੜ੍ਹ ਦੇ ਨਾਲ ਮਿਲ ਕੇ ਇਕ ਸੁਰੱਖਿਆ ਕਵਚ ਤਿਆਰ ਕੀਤਾ ਹੈ। ਇਹ ਸੁਰੱਖਿਆ ਕਵਚ ਉਸੇ ਤਰ੍ਹਾਂ ਹੀ ਸੁਰੱਖਿਆ ਦੇਵੇਗੀ, ਜਿਵੇਂ ਕਿ ਕੋਰੋਨਾ ਦੇ ਇਲਾਜ ਦੌਰਾਨ ਪੀ. ਪੀ. ਈ. ਕਿੱਟ ਦੇ ਰਹੀ ਹੈ।
ਦੰਦਾਂ ਦੇ ਇਲਾਜ ਦੌਰਾਨ ਡਰਿੱਲ ਅਤੇ ਅਲਟਰਾ ਸੋਨਿਕ ਡਿਵਾਈਸ ਦਾ ਇਸਤੇਮਾਲ ਹੁੰਦਾ ਹੈ, ਜਿਸ ਦੇ ਛਿੱਟੇ ਬਹੁਤ ਦੂਰ ਤੱਕ ਜਾਂਦੇ ਹਨ। ਅਜਿਹੇ 'ਚ ਸੁਰੱਖਿਆ ਨੂੰ ਭੇਦਣਾ ਵਾਇਰਸ ਲਈ ਆਸਾਨ ਸੀ ਪਰ ਹੁਣ ਮਰੀਜ਼ ਦੇ ਮੂੰਹ 'ਚੋਂ ਥੁੱਕ ਜਾਂ ਲਿਕਵਿਡ ਬਾਹਰ ਨਹੀਂ ਆਵੇਗਾ ਕਿਉਂਕਿ ਉਕਤ ਕਵਚ ਮਰੀਜ਼ ਦੇ ਇੰਫੈਕਸ਼ਨ ਨੂੰ ਡਾਕਟਰ ਤੋਂ ਦੂਰ ਰੱਖੇਗਾ, ਜਿਵੇਂ ਡੈਂਟਲ ਚੀਅਰ ਦੇ ਸੈਕਸ਼ਨ ਪੰਪ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਵੇਗਾ। ਏ. ਆਰ. ਸੀ. ਦੰਦਾਂ ਦੇ ਇਲਾਜ ਦੌਰਾਨ ਪਲੇਟਫਾਰਮ 'ਚ ਫਿਕਸ ਕਰ ਦਿੱਤਾ ਜਾਵੇਗਾ, ਜੋ ਮਰੀਜ਼ ਦੇ ਸਰੀਰ ਦੇ ਉਸ ਹਿੱਸੇ ਨੂੰ ਕਵਰ ਕਰੇਗਾ, ਜਿਸ ਦੇ ਸੰਪਰਕ 'ਚ ਇਲਾਜ ਦੌਰਾਨ ਡਾਕਟਰ ਆਉਂਦੇ ਹਨ।