ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਵੱਲੋਂ ''ਬੀੜ'' ਸੋਸਾਇਟੀ ਦਾ ਸਨਮਾਨ

Monday, Mar 05, 2018 - 12:16 PM (IST)

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਵੱਲੋਂ ''ਬੀੜ'' ਸੋਸਾਇਟੀ ਦਾ ਸਨਮਾਨ


ਫ਼ਰੀਦਕੋਟ (ਹਾਲੀ) - ਵਾਤਾਵਰਣ ਕਾਰਜ ਜਿਵੇਂ ਕਿ ਪੰਛੀਆਂ ਲਈ ਆਲ੍ਹਣੇ, ਵਿਰਾਸਤੀ ਰੁੱਖ਼ ਅਤੇ ਤ੍ਰਿਵੈਣੀਆਂ ਲਾਉਣੀਆਂ, ਸਕੂਲਾਂ ਵਿਚ ਹਰਬਲ ਪਾਰਕ, ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਪ੍ਰਦਰਸ਼ਨੀਆਂ ਅਤੇ ਪੰਛੀ ਪਾਰਕ ਬਣਾਉਣ ਵਾਲੀ 'ਬੀੜ' ਸੋਸਾਇਟੀ ਦਾ ਆਦੇਸ਼ ਕਾਲਜ ਵਿਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਾਇਰੈਕਟਰ ਤਕਨੀਕੀ ਆਦੇਸ਼ ਗਰੁੱਪ ਗੁਰਫਤਿਹ ਸਿੰਘ ਗਿੱਲ ਵੱਲੋਂ ਸਨਮਾਨ ਕੀਤਾ ਗਿਆ। 
ਇਸ ਸਮੇਂ ਆਦੇਸ਼ ਕਾਲਜ ਦੇ ਪ੍ਰਿੰਸੀਪਲ ਡਾ. ਬੀ. ਪੀ ਗਰਗ ਅਤੇ ਮਾਲਵਾ ਕਾਲਜ ਦੇ ਪ੍ਰਿੰ. ਬਲਕਾਰ ਸਿੰਘ ਬਰਾੜ, ਪ੍ਰਿੰ. ਦਲਬੀਰ ਸਿੰਘ ਅਤੇ ਕੰਵਲਦੀਪ ਸਿੰਘ ਡਾਲਰ ਨੇ ਬੀੜ ਟੀਮ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਆਦਿ ਨੂੰ ਵਧਾਈ ਦਿੱਤੀ।


Related News