‘ਟੀਮ ਨਵਜੋਤ ਸਿੱਧੂ, ਜਿੱਤੇਗਾ ਪੰਜਾਬ’ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਇਹ ਨਸੀਹਤ

Sunday, Jul 10, 2022 - 09:15 AM (IST)

‘ਟੀਮ ਨਵਜੋਤ ਸਿੱਧੂ, ਜਿੱਤੇਗਾ ਪੰਜਾਬ’ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਇਹ ਨਸੀਹਤ

ਜਲੰਧਰ (ਚੋਪੜਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰ ਸਰਕਾਰ ਤੋਂ ਪੰਜਾਬ ਦੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਤੋਂ ਬਾਅਦ ਪੈਦਾ ਹੋਏ ਹੰਗਾਮੇ ਵਿਚ ਟੀਮ ਨਵਜੋਤ ਸਿੱਧੂ ਵੀ ਕੁੱਦ ਪਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਮੁੱਖ ਮੰਤਰੀ ਮਾਨ ਨੂੰ ਸਲਾਹ ਦਿੱਤੀ ਹੈ ਕਿ ਚੰਡੀਗੜ੍ਹ ਲੈਣ ਦਾ ਪ੍ਰਸਤਾਵ ਤਾਂ ਪਾਸ ਕੀਤਾ ਪਰ ਮੰਗ ਚੰਡੀਗੜ੍ਹ ’ਚ ਜ਼ਮੀਨ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ:  ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਉਨ੍ਹਾਂ ਕਿਹਾ ਕਿ ਤੁਸੀਂ ਹਿੰਮਤ ਦਿਖਾਓ ਅਤੇ ਪਾਸ ਕੀਤੇ ਪ੍ਰਸਤਾਵ ਨੂੰ ਅੱਗੇ ਵਧਾਓ, ‘ਨਵਜੋਤ ਸਿੱਧੂ ਜੀ, ਟੀਮ ਜਿੱਤੇਗਾ ਪੰਜਾਬ’ ਅਤੇ ਹਰ ਪੰਜਾਬ ਪ੍ਰੇਮੀ ਚਾਹੁੰਦਾ ਹੈ ਕਿ ਚੰਡੀਗੜ੍ਹ ਪੂਰੀ ਤਰ੍ਹਾਂ ਪੰਜਾਬ ਨੂੰ ਦਿੱਤਾ ਜਾਵੇ, ਅਸੀਂ ਆਪਣੇ ਦਾਅਵੇ ਨੂੰ ਕਮਜ਼ੋਰ ਨਾ ਕਰੀਏ। ਇਸ ਦੇ ਨਾਲ ਹੀ ਡੱਲਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਨਾਲ 28 ਸਤੰਬਰ 2021 ਨੂੰ ਨਵਜੋਤ ਸਿੱਧੂ ਵਲੋਂ ਟਵੀਟ ਕੀਤੀ ਗਈ ਪੋਸਟ ਦਾ ਸਕਰੀਨ ਸ਼ਾਟ ਵੀ ਅਪਲੋਡ ਕੀਤਾ ਹੈ, ਜਿਸ ਵਿਚ ਸ਼ਾਇਰਾਨਾ ਅੰਦਾਜ਼ ਵਿਚ ਲਿਖਿਆ ਗਿਆ ਹੈ ਕਿ ਸਖਤੀਆਂ ਸਹਿਣ ਲਈ ਪੱਥਰ ਦਾ ਜਿਗਰ ਪੈਦਾ ਕਰੋਂ। ਕੌਮ ਖਾਤਿਰ ਕੱਟ ਸਕੇ, ਉਹ ਸਿਰ ਪੈਦਾ ਕਰੋ।

ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

 


author

rajwinder kaur

Content Editor

Related News