'ਸਰਕਾਰੀ ਅਧਿਆਪਕ' ਵੱਡੀ ਮੁਸੀਬਤ 'ਚ, ਗਰਮੀਆਂ ਦੀਆਂ ਛੁੱਟੀਆਂ ਰੱਦ!
Monday, May 20, 2019 - 11:09 AM (IST)

ਚੰਡੀਗੜ੍ਹ (ਸਾਜਨ) : ਸਿੱਖਿਆ ਵਿਭਾਗ ਦੇ ਹੁਕਮਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੱਡੀ ਮੁਸੀਬਤ 'ਚ ਪਾ ਦਿੱਤਾ ਹੈ। ਨਿਰਦੇਸ਼ਾਂ ਮੁਤਾਬਕ ਅਧਿਆਪਕਾਂ ਨੂੰ ਇਸ ਵਾਰ ਸਕੂਲਾਂ 'ਚ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਨੇ ਪੈਣਗੇ ਮਤਲਬ ਕਿ ਵਿਭਾਗ ਨੇ ਅਧਿਆਪਕਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਦੇ ਵਿਰੋਧ 'ਚ ਕਾਫੀ ਗਿਣਤੀ 'ਚ ਅਧਿਆਪਕ ਯੂਨੀਅਨ ਸਕੱਤਰ ਬੀ. ਐੱਲ. ਸ਼ਰਮਾ ਨੂੰ ਮਿਲਣ ਪਹੁੰਚ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਉਹ ਵਿਭਾਗ ਦੇ ਨਿਰਦੇਸ਼ਾਂ ਨੂੰ ਮੰਨਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਥੋੜ੍ਹੀ ਤਾਂ ਰਾਹਤ ਦਿੱਤੀ ਜਾਵੇ। ਦੱਸ ਦੇਈਏ ਕਿ ਇਸ ਵਾਰ ਵਿਭਾਗ 'ਪੀਸਾ ਐਗਜ਼ਾਮ' ਦੀ ਤਿਆਰੀ ਕਰਾਉਣ ਜਾ ਰਿਹਾ ਹੈ।
ਇਸ ਕਾਰਨ ਅਧਿਆਪਕਾਂ ਦੀਆਂ ਇਸ ਐਗਜ਼ਾਮ ਦੀ ਤਿਆਰੀ ਕਰਾਉਣ ਲਈ ਛੁੱਟੀਆਂ 'ਚ ਡਿਊਟੀਆਂ ਲਾਈਆਂ ਗਈਆਂ ਹਨ। ਸਿੱਖਿਆ ਸਕੱਤਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਰੈਪੁਟੇਸ਼ਨ ਦਾ ਸਵਾਲ ਹੈ, ਲਿਹਾਜਾ ਅਸੀਂ ਕਿਸੇ ਵੀ ਤਰ੍ਹਾਂ ਇਸ ਐਗਜ਼ਾਮ ਨੂੰ ਹਲਕੇ 'ਚ ਨਹੀਂ ਲੈ ਸਕਦੇ ਕਿਉਂਕਿ ਦੇਸ਼ ਦੀ ਰਿਪ੍ਰੈਂਜ਼ੇਂਟੇਸ਼ਨ ਦਾ ਮਾਮਲਾ ਹੈ। ਬੀਤੇ ਇਕ ਹਫਤੇ ਤੋਂ ਟ੍ਰੇਨਿੰਗ ਸੈਸ਼ਨ ਛੁੱਟੀਆਂ 'ਚ ਕਾਰਉਣ ਨੂੰ ਲੈ ਕ ਬਹੁਤ ਸਾਰੇ ਅਧਿਆਪਕ ਗਰੁੱਪ ਬਣਾ ਕੇ ਸਿੱਖਿਆ ਸੱਕਤਰ ਨੂੰ ਮਿਲਣ ਪਹੁੰਚ ਰਹੇ ਹਨ। ਸ਼ਰਮਾ ਨੇ ਕੋਈ ਠੋਸ ਭਰੋਸਾ ਤਾਂ ਇਨ੍ਹਾਂ ਅਧਿਆਪਕਾਂ ਨੂੰ ਨਹੀਂ ਦਿੱਤਾ ਹੈ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਅਧਿਕਾਰੀ ਦੇਖਣਗੇ ਕਿ ਕਿਵੇਂ ਇਸ 'ਚ ਥੋੜ੍ਹੀ ਰਾਹਤ ਦਿੱਤੀ ਜਾ ਸਕਦੀ ਹੈ। ਦੱਸ ਦੇਈਏ ਕਿ 25 ਮਈ ਤੋਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਹੋਣ ਦੀ ਜਾਣਕਾਰੀ ਹੈ।