ਜਾਤੀਵਾਦ ਤੋਂ ਉੱਪਰ ਉੱਠ ਕੇ ਅਧਿਆਪਕ ਵਰਗ ਬੱਚਿਆਂ ਨੁੰ ਬਰਾਬਰ ਸਿੱਖਿਆ ਦੇਣ

01/10/2018 6:44:20 PM

ਬੁਢਲਾਡਾ (ਬਾਂਸਲ)—ਐੱਸ. ਸੀ. ਬੀ. ਸੀ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਜਾਤੀਵਾਦ ਤੋਂ ਉੱਪਰ ਉੱਠ ਕੇ ਵਿਦਿਆਰਥੀ ਦੇ ਬੌਧਿਕ ਵਿਕਾਸ ਅਤੇ ਬਰਾਬਰ ਦਾ ਸਿੱਖਿਆ ਦਾ ਅਧਿਕਾਰ ਦੇਣ ਲਈ ਅਧਿਆਪਕ ਵਰਗ ਆਪਣੀ ਈਮਾਨਦਾਰੀ ਨਾਲ ਭੂਮਿਕਾ ਨਿਭਾਵੇ। ਉਨ੍ਹਾਂ ਨੇ ਪਿੰਡ ਟੋਹੜਾ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਵਾਪਰੇ ਜਾਤੀਵਾਦ ਸ਼ਬਦਾਂ ਦੌਰਾਨ ਦਲਿਤ ਸਮਾਜ ਦੀ ਹੋਣਹਾਰ ਲੜਕੀ ਦੀ ਕੀਤੀ ਗਈ ਸਮਾਜਿਕ ਧੱਕੇਸ਼ਾਹੀ ਦੀ ਸਖਤ ਸ਼ਬਦਾ ਦੀ ਨਿੰਦਾ ਕੀਤੀ ਗਈ। ਉਨ੍ਹਾਂ ਨੇ ਇਸ ਅੰਜਾਮ ਦੇਣ ਵਾਲੇ ਅਧਿਆਪਕਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਮੰਗ ਕੀਤੀ। ਉੱਥੇ ਹੀ ਐੱਸ. ਸੀ. ਕਮਿਸ਼ਨ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਤੋਂ ਵੀ ਇਸ ਵਰਤਾਰੇ ਨੂੰ ਅੰਜਾਮ ਦੇਣ ਵਾਲੇ ਅਧਿਆਪਕ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ 'ਤੇ ਗੁਰਮੇਲ ਸਿੰਘ ਬੋੜਾਵਾਲ, ਅਮ੍ਰਿਤ ਸਿੰਘ ਗੁਰਨੇ, ਧਰਮਿੰਦਰ ਸਿੰਘ ਹੀਰੇਵਾਲਾ, ਕੁਲਵਿੰਦਰ ਸਿੰਘ ਬੁਢਲਾਡਾ, ਬਿੱਕਰ ਸਿੰਘ ਸਹੋਤਾ, ਦਰੂਨ ਸਿੰਘ ਮੱਲ ਸਿੰਘ ਵਾਲਾ, ਜਨਕ ਸਿੰਘ, ਪ੍ਰਵੀਨ ਭੀਖੀ, ਬਲਜੀਤ ਖੀਵਾ, ਰਣਜੀਤ ਕੁਲਾਣਾ ਨੇ ਵੀ ਵਿਚਾਰ ਪੇਸ਼ ਕੀਤੇ।


Related News