ਖੁਸ਼ੀਆਂ ਬਦਲੀਆਂ ਗਮ ''ਚ : 10 ਸਾਲਾ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਮਾਂ ਦੀ ਹੋਈ ਮੌਤ

Thursday, Mar 07, 2019 - 05:02 PM (IST)

ਖੁਸ਼ੀਆਂ ਬਦਲੀਆਂ ਗਮ ''ਚ : 10 ਸਾਲਾ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਮਾਂ ਦੀ ਹੋਈ ਮੌਤ

ਖਮਾਣੋਂ (ਜਟਾਣਾ) : ਇਥੋਂ ਦੇ ਇਕ ਪਰਿਵਾਰ 'ਚ ਖੁਸ਼ੀਆਂ ਨਾਲ ਭਰਿਆ ਮਾਹੌਲ ਉਸ ਸਮੇਂ ਗਮ 'ਚ ਬਦਲ ਗਿਆ ਜਦੋਂ ਇਕ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਕੱਪੜਾ ਵਪਾਰੀ ਦਰਸ਼ਨ ਪਪਨੇਜਾ ਦੀ ਕੰਪਿਊਟਰ ਟੀਚਰ ਬੇਟੀ ਅੰਜੂ ਬਾਲਾ (38) ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦਰਸ਼ਨ ਪਪਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਤਿੰਨ ਮਹੀਨੇ ਪਹਿਲਾਂ ਵਿਆਹ ਤੋਂ 10 ਸਾਲਾਂ ਬਾਅਦ ਜੁੜਵਾ ਬੱਚਿਆਂ (ਲੜਕਾ-ਲੜਕੀ) ਨੂੰ ਜਨਮ ਦਿੱਤਾ ਸੀ। ਇਕ ਪਾਸੇ ਪਰਿਵਾਰ ਬੱਚਿਆਂ ਦੀ ਅਜੇ ਖੁਸ਼ੀ ਹੀ ਮਨਾ ਰਿਹਾ ਸੀ ਕਿ ਅਚਾਨਕ ਅੰਜੂ ਬਾਲਾ ਦੀ ਮੌਤ ਨੇ ਖੁਸ਼ੀਆਂ ਗਮ 'ਚ ਬਦਲ ਦਿੱਤੀਆਂ। ਇਸ ਅਣਹੋਣੀ ਘਟਨਾ ਕਾਰਨ ਖਮਾਣੋਂ 'ਚ ਸੋਗ ਦੀ ਲਹਿਰ ਦੌੜ ਗਈ।
 


author

Anuradha

Content Editor

Related News