ਅਧਿਆਪਕ ਦੀ ਸ਼ਰਮਨਾਕ ਕਰਤੂਤ, ਵਿਦਿਆਰਥਣ ਨਾਲ ਜਿਣਸੀ ਛੇੜਛਾੜ

5/30/2020 5:37:26 PM

ਸਾਦਿਕ (ਪਰਮਜੀਤ) : ਇਥੋਂ ਥੋੜ੍ਹੀ ਦੂਰ ਇਕ ਪਿੰਡ ਦੀ ਲੜਕੀ ਦੀ ਮਾਤਾ ਦੀ ਸ਼ਿਕਾਇਤ 'ਤੇ ਸਰਕਾਰੀ ਸਕੂਲ ਦੇ ਅਧਿਆਪਕ ਖਿਲਾਫ ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦਾ ਦੋਸ਼ 'ਚ ਅਧਿਆਪਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 12 ਮਾਰਚ ਨੂੰ 11 ਸਾਲਾ ਪੀੜਤ ਲੜਕੀ ਦੀ ਮਾਤਾ ਨੇ ਡੀ. ਐੱਸ.ਐੱਸ. ਫਰੀਦਕੋਟ ਨੂੰ ਦਰਖਾਸਤ ਦਿੱਤੀ ਸੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਮੇਰੀ ਧੀ ਨਾਲ ਗਲਤ ਹਰਕਤਾਂ ਕਰਦਾ ਹੈ ਅਤੇ ਸਕੂਲ ਟਾਈਮ ਵਿਚ ਜਦੋਂ ਉਸ ਦੀ ਧੀ ਮਾਸਟਰ ਕੋਲ ਕਾਪੀ ਚੈੱਕ ਕਰਾਉਣ ਲਈ ਜਾਂਦੀ ਤਾਂ ਉਸ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਦਾ ਸੀ ਅਤੇ ਕਿਸੇ ਨੂੰ ਨਾ ਦੱਸਣ ਬਾਰੇ ਕਹਿੰਦਾ ਸੀ। 

ਉਕਤ ਮਾਸਟਰ ਸਕੂਲ ਦੀਆਂ ਹੋਰ ਵਿਦਿਆਰਥਣਾਂ ਨਾਲ ਵੀ ਅਸ਼ਲੀਲ ਹਰਕਤਾਂ ਕਰਦਾ ਹੈ। ਪੁਲਸ ਪੜਤਾਲ ਉਪਰੰਤ ਥਾਣਾ ਸਾਦਿਕ ਵਿਖੇ ਧਾਰਾ 354 ਭਦ 3/4 ਪਾਸਕੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurminder Singh

Content Editor Gurminder Singh