ਟਿਊਸ਼ਨ ਅਧਿਆਪਕ ਨੇ ਟੱਪੀਆਂ ਵਿਦਿਆਰਥਣ ਨਾਲ ਹੱਦਾਂ, 6 ਨੂੰ ਅਦਾਲਤ ਸੁਣਾਏਗੀ ਸਜ਼ਾ

Wednesday, Oct 04, 2017 - 07:25 PM (IST)

ਟਿਊਸ਼ਨ ਅਧਿਆਪਕ ਨੇ ਟੱਪੀਆਂ ਵਿਦਿਆਰਥਣ ਨਾਲ ਹੱਦਾਂ, 6 ਨੂੰ ਅਦਾਲਤ ਸੁਣਾਏਗੀ ਸਜ਼ਾ

ਚੰਡੀਗੜ੍ਹ (ਸੰਦੀਪ) : ਵਿਦਿਆਰਥਣ ਨਾਲ ਜਬਰ-ਜ਼ਨਾਹ ਮਾਮਲੇ 'ਚ ਜ਼ਿਲਾ ਅਦਾਲਤ ਨੇ ਉਸਨੂੰ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਸਾਰੰਗਪੁਰ ਨਿਵਾਸੀ ਨਿਸ਼ਚਲ ਸਦਾਨਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਨੂੰ ਅਦਾਲਤ ਵਲੋਂ 6 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਾਰੰਗਪੁਰ ਥਾਣਾ ਪੁਲਸ ਨੇ ਦੋਸ਼ੀ ਖਿਲਾਫ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ।
ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਮਾਮਲੇ ਤਹਿਤ ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਉਸਦੀ ਵੱਡੀ ਬੇਟੀ ਜੋ ਨੌਵੀਂ ਕਲਾਸ 'ਚ ਪੜ੍ਹਦੀ ਸੀ ਅਤੇ ਸਾਰੰਗਪੁਰ 'ਚ ਟਿਊਸ਼ਨ ਪੜ੍ਹਨ ਜਾਂਦੀ ਸੀ। 20 ਮਈ, 2016 ਨੂੰ ਉਸਦੀ ਬੇਟੀ ਦੁਪਹਿਰ ਸਮੇਂ ਅਧਿਆਪਕ ਦੇ ਘਰ ਫੀਸ ਦੇਣ ਲਈ ਗਈ ਸੀ ਪਰ ਫੀਸ ਦੇਣ ਤੋਂ ਬਾਅਦ ਜਦੋਂ ਉਹ ਕਾਫੀ ਸਮੇਂ ਤਕ ਘਰ ਨਹੀਂ ਆਈ ਤਾਂ ਉਸਦਾ ਪਤਾ ਲਗਾਉਣ ਲਈ ਮਾਂ ਅਧਿਆਪਕ ਦੇ ਘਰ ਪਹੁੰਚੀ, ਜਿਥੇ ਉਸਨੇ ਦੇਖਿਆ ਕਿ ਘਰ ਦੇ ਇਕ ਕਮਰੇ 'ਚ ਕੁਝ ਬੱਚੇ ਪੜ੍ਹ ਰਹੇ ਸਨ ਪਰ ਉਸਦੀ ਬੇਟੀ ਕਮਰੇ 'ਚ ਨਜ਼ਰ ਨਹੀਂ ਆਈ। ਇਸ ਤੋਂ ਬਾਅਦ ਦੂਜੇ ਕਮਰੇ 'ਚ ਦੇਖਿਆ ਤਾਂ ਅਧਿਆਪਕ ਉਸਦੀ ਬੇਟੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ।
ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਜਾਂਚ 'ਚ ਪਤਾ ਲੱਗਿਆ ਕਿ ਦੋਸ਼ੀ ਉਸ ਨਾਲ ਪਹਿਲਾਂ ਵੀ ਜਬਰ-ਜ਼ਨਾਹ ਕਰ ਚੁੱਕਾ ਹੈ। ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਗੱਲ ਕਹਿੰਦੇ ਹੋਏ ਉਸਨੂੰ ਉਹ ਧਮਕਾਉਂਦਾ ਸੀ।


Related News