ਡਿਊਟੀ ''ਤੇ ਜਾ ਰਹੇ ਅਧਿਆਪਕ ਦੀ ਮੌਤ
Tuesday, Aug 22, 2017 - 02:51 AM (IST)

ਬਠਿੰਡਾ, (ਪਾਇਲ)- ਡਿਊਟੀ 'ਤੇ ਜਾ ਰਹੇ ਇਕ ਅਧਿਆਪਕ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 5 'ਤੇ ਇਕ ਵਿਅਕਤੀ ਦੀ ਹਾਲਤ ਵਿਗੜ ਗਈ।
ਜਾਣਕਾਰੀ ਮਿਲਣ 'ਤੇ ਸਹਾਰਾ ਜਨਸੇਵਾ ਦੇ ਮੈਂਬਰ ਸੰਦੀਪ ਗਿੱਲ ਤੇ ਅਰਜੁਨ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਪੀੜਤ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਸੇਵਕ ਸਿੰਘ (42) ਪੁੱਤਰ ਗੁਰਦੇਵ ਸਿੰਘ ਵਾਸੀ ਸੁਰਖਪੀਰ ਰੋਡ ਦੇ ਤੌਰ 'ਤੇ ਹੋਈ, ਜੋ ਜੈਤੋ ਦੇ ਇਕ ਸਕੂਲ 'ਚ ਬਤੌਰ ਅਧਿਆਪਕ ਕੰਮ ਕਰਦਾ ਸੀ। ਅੱਜ ਵੀ ਉਹ ਡਿਊਟੀ 'ਤੇ ਜਾ ਰਿਹਾ ਸੀ ਜਦ ਉਸ ਦੀ ਮੌਤ ਹੋ ਗਈ।