ਕੈਪਟਨ ਨੇ ''ਅਧਿਆਪਕ ਦਿਵਸ'' ''ਤੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

Saturday, Sep 05, 2020 - 09:08 AM (IST)

ਕੈਪਟਨ ਨੇ ''ਅਧਿਆਪਕ ਦਿਵਸ'' ''ਤੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

ਜਲੰਧਰ : ਹਰੇਕ ਇਨਸਾਨ ਦੀ ਸਫ਼ਲਤਾ ਦੇ ਪਿੱਛੇ ਉਸ ਦੇ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ। ਉਹੀ ਇਨਸਾਨ ਤਰੱਕੀ ਕਰਦਾ ਹੈ, ਜੋ ਆਪਣੇ ਅਧਿਆਪਕ ਵੱਲੋਂ ਦਿੱਤੀ ਗਈ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਨੇ 'ਆਰੂਸਾ' ਨੂੰ ਲੈ ਕੇ ਕੈਪਟਨ 'ਤੇ ਲਾਏ ਰਗੜੇ, ਕੀਤੀ ਇਹ ਮੰਗ

ਇਸ ਲਈ ਅਧਿਆਪਕਾਂ ਦੇ ਸਨਮਾਨ ਵੱਜੋਂ ਹੀ ਹਰ ਸਾਲ 5 ਸਤੰਬਰ ਨੂੰ 'ਅਧਿਆਪਕ ਦਿਵਸ' ਮਨਾਇਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਅਧਿਆਪਕ ਦਿਵਸ' ਦੇ ਮੌਕੇ 'ਤੇ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ

ਕੈਪਟਨ ਨੇ ਕਿਹਾ ਕਿ ਇਹ ਸਿਰਫ਼ ਤੇ ਸਿਰਫ਼ ਅਧਿਆਪਕਾਂ ਦੀ ਮਿਹਨਤ ਅਤੇ ਨਿਰਸਵਾਰਥ ਯੋਗਦਾਨ ਹੈ, ਜਿਸ ਨੇ ਸਾਡੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸੇਧ ਦਿੱਤੀ ਹੈ ਅਤੇ ਉਸ ਨੂੰ ਰੁਸ਼ਨਾਇਆ ਹੈ।

ਇਹ ਵੀ ਪੜ੍ਹੋ : 'ਕੈਪਟਨ' ਦਾ ਕੇਜਰੀਵਾਲ ਨਾਲ ਪਿਆ ਸਿੱਧਾ ਪੇਚਾ, ਖ਼ਰੀਆਂ-ਖ਼ਰੀਆਂ ਸੁਣਾਉਂਦੇ ਦਿੱਤਾ ਠੋਕਵਾਂ ਜਵਾਬ

ਅਧਿਆਪਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਧਿਆਪਕਾਂ ਨੇ ਸੂਬੇ ਅੰਦਰ ਕੋਰੋਨਾ ਮਹਾਮਾਰੀ ਦੌਰਾਨ ਵੀ ਹਰ ਵਿਦਿਆਰਥੀ ਤੱਕ ਸਿੱਖਿਆ ਪਹੁੰਚਾਈ ਅਤੇ ਖੁਦ ਨਵੀਂਤਕਨੀਕ ਸਿੱਖ ਕੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਇਆ, ਜਿਸ ਕਾਰਨ ਕੈਪਟਨ ਸਮੇਤ ਪੰਜਾਬ ਵਾਸੀ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ। 

 


author

Babita

Content Editor

Related News