90 ਕਰੋੜਾਂ ਰੁਪਏ ਦੇ ਟੈਕਸ ਰਿਫੰਡ ਮਾਮਲੇ ’ਚ ਗ੍ਰਿਫ਼ਤਾਰ ਸ਼ਿਵਾ ਸਰੀਨ ਹਸਪਤਾਲ ’ਚ ਦਾਖਲ
Tuesday, Aug 31, 2021 - 10:07 AM (IST)
 
            
            ਬਟਾਲਾ (ਬੇਰੀ) - ਬੀਤੇ ਦਿਨੀਂ ਕਰੋੜਾਂ ਰੁਪਏ ਦੇ ਫਰਜ਼ੀ ਜੀ. ਐੱਸ. ਟੀ. ਬਿੱਲਾਂ ਦੇ ਘਪਲੇ ਦੇ ਮਾਮਲੇ ’ਚ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਦੇ ਪੁੱਤਰ ਸ਼ਿਵਾ ਸਰੀਨ ਨੂੰ ਜਲੰਧਰ ਤੋਂ ਆਈ ਸੀ. ਜੀ. ਐੱਸ. ਟੀ. ਟੀਮ ਵਲੋਂ ਹਿਰਾਸਤ ’ਚ ਲਿਆ ਗਿਆ ਸੀ। ਸ਼ਿਵਾ ਸਰੀਨ ’ਤੇ ਦੋਸ਼ ਲੱਗਿਆ ਸੀ ਕਿ ਉਨ੍ਹਾਂ ਨੇ 8 ਫਰਜ਼ੀ ਕੰਪਨੀਆਂ, ਜਿਨ੍ਹਾਂ ’ਚ ਕੁਝ ਦਿੱਲੀ ਦੇ ਪਤੇ ’ਤੇ ਹਨ, ਬਣਾ ਕੇ 90 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ ਕੀਤੀ ਹੈ ਅਤੇ ਇਸਦਾ 16.18 ਕਰੋੜ ਦਾ ਜੀ. ਐੱਸ. ਟੀ. ਰਿਫੰਡ ਲਿਆ ਹੈ। ਜੀ. ਐੱਸ. ਟੀ. ਟੀਮ ਨੇ ਸ਼ਿਵਾ ਸਰੀਨ ’ਤੇ ਕੇਸ ਦਰਜ ਕਰਨ ਤੋਂ ਬਾਅਦ ਉਸਨੂੰ ਹਿਰਾਸਤ ’ਚ ਲੈ ਲਿਆ। ਹਿਰਾਸਤ ’ਚ ਲੈਣ ਮਗਰੋਂ ਉਸਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਉਸਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਮਿਲੀ ਜਾਣਕਾਰੀ ਮੁਤਾਬਕ ਸ਼ਿਵਾ ਸਰੀਨ ਦੀ ਤਬੀਅਤ ਵਿਗੜਣ ਕਾਰਨ ਉਸਨੂੰ ਜਲੰਧਰ ਵਿਖੇ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਜੀ. ਐੱਸ. ਟੀ. ਟੀਮ ਨੇ ਬਟਾਲਾ ਵਿਖੇ ਪਵਨ ਕੁਮਾਰ ਪੰਮਾ ਦੀ ਫੈਕਟਰੀ ਅਤੇ ਘਰ ਵਿਖੇ ਦਬਿਸ਼ ਦਿੱਤੀ ਸੀ ਅਤੇ ਟੀਮ ਉੱਥੋਂ ਕੁਝ ਕਾਗਜ਼ਾਤ ਆਪਣੇ ਨਾਲ ਵੀ ਲੈ ਕੇ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            