ਤਰੁਣ ਚੁੱਘ ਨੇ ਸ਼ਰਾਬ ਘੁਟਾਲੇ ’ਚ ਸ਼ਾਮਲ ਕੇਜਰੀਵਾਲ ਤੇ ‘ਆਪ’ ਆਗੂਆਂ ਨੇ ਲਾਏ ਨਿੱਤ ਨਵੇਂ ਭੇਸ ਪੈਦਾ ਕਰਨ ਦੇ ਦੋਸ਼

Monday, Aug 29, 2022 - 10:17 AM (IST)

ਅੰਮ੍ਰਿਤਸਰ/ਚੰਡੀਗੜ੍ਹ (ਕਮਲ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਸ਼ਰਾਬ ਘਪਲੇ ਦੇ ਕਿੰਗਪਿਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਦੋਸ਼ੀ ਸ਼ਰਾਬ ਮੰਤਰੀ ਮਨੀਸ਼ ਸਿਸੋਦੀਆ ’ਤੇ ਨਿੱਤ ਨਵੇਂ ਭੇਸ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਸ਼ਰਾਬ ਦੇ ਖ਼ਿਲਾਫ਼ ਹੈ, ਜੋ ਇਕ ਵੱਖਰੀ ਮਿਸਾਲ ਹੈ। ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਪ੍ਰਦਰਸ਼ਨ ਕਰ ਕੇ ਭਾਰਤੀ ਰਾਜਨੀਤੀ ਨੂੰ ਪੇਸ਼ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਸਿਗਰਟਨੋਸ਼ੀ ਕਰਨੋਂ ਮਨ੍ਹਾ ਕਰਨ ’ਤੇ ਅੰਮ੍ਰਿਤਧਾਰੀ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਕੰਨ!

ਤਰੁੱਣ ਚੁੱਘ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਤਹਿਤ ਜੇਕਰ ਕਿਸੇ ਕੰਪਨੀ ਵੱਲੋਂ ਰਿਟੇਲ ਲਾਇਸੈਂਸ ਸਰੰਡਰ ਕੀਤਾ ਜਾਂਦਾ ਹੈ ਤਾਂ ਉਸ ਵੱਲੋਂ ਜਮ੍ਹਾ ਕਰਵਾਈ ਗਈ ਸਕਿਓਰਿਟੀ ਡਿਪਾਜਿਟ ਜ਼ਬਤ ਕਰ ਲਈ ਜਾਵੇਗੀ। ਉਸ ਤੋਂ ਬਾਅਦ ਇਸ ਦਾ ਦੁਬਾਰਾ ਟੈਂਡਰ ਕੀਤਾ ਜਾਵੇ। ਨਾਲ ਹੀ, ਲਾਇਸੈਂਸ ਸਪੁਰਦ ਕਰਨ ਵਾਲੀ ਕੰਪਨੀ ਨੂੰ ਅਗਲੇ ਦੋ ਸਾਲਾਂ ਲਈ ਟੈਂਡਰ ਵਿਚ ਹਿੱਸਾ ਲੈਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਪਰ ਇਸ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੇ ਆਪਣੇ ਲਾਇਸੈਂਸ ਸਰੰਡਰ ਕੀਤੇ, ਉਨ੍ਹਾਂ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਦੇ ਪੈਸੇ ਵੀ ਵਾਪਸ ਕਰ ਦਿੱਤੇ ਗਏ, ਕੀ ਹੁਣ ਇਸ ’ਚ ਕੋਈ ਗੁੰਜਾਇਸ਼ ਰਹਿ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਾਉਂਦੇ ਹੋਏ ਚੁੱਘ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਜੋ ਪੂਰੀ ਤਰ੍ਹਾਂ ਸ਼ਰਾਬ ਦੇ ਖ਼ਿਲਾਫ਼ ਸਨ, ਦੇਸ਼ ’ਚ ਅਧਿਕਾਰਤ ਤੌਰ ’ਤੇ ਡਰਾਈ-ਡੇਅ ਵਜੋਂ ਮਨਾਇਆ ਜਾਂਦਾ ਹੈ ਪਰ ਸ਼ਰਾਬ ਦੀ ਬੋਤਲ ਖਰੀਦਣ ’ਤੇ ਇਕ ਬੋਤਲ ਮੁਫਤ ਦੇਣ ਦੀ ਨੀਤੀ ਬਣਾਉਣ ਵਾਲੇ ਅਤੇ ਸ਼ਰਾਬ ਦੇ ਘਪਲੇ ’ਚ ਘਿਰੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਰਾਜਘਾਟ ’ਤੇ ਜਾ ਕੇ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਜਾ ਕੇ ਸੱਚ ਦੀ ਦੁਹਾਈ ਦੇ ਰਹੇ ਹਨ, ਇਹ ਸ਼ਰਮਨਾਕ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਗੁਜਰਾਤ 'ਚ ਮੌਤ, ਵੀਡੀਓ ਬਣਾ ਮੰਗੀ ਸੀ ਮਦਦ

ਅਰਵਿੰਦ ਕੇਜਰੀਵਾਲ ‘ਰੇਵੜੀ ਵੰਡ’ ਰਹੇ ਹਨ। ਚੁੱਘ ਨੇ ਕਿਹਾ ਕਿ ਕੇਜਰੀਵਾਲ ਜੀ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੱਚ ਛੁਪਾਇਆ ਨਹੀਂ ਜਾਵੇਗਾ। ਚੁੱਘ ਨੇ ਕਿਹਾ ਕਿ ਕੇਜਰੀਵਾਲ ਸ਼ਰਾਬ ਘਪਲੇ ’ਤੇ ਜਵਾਬ ਦੇਣ ਦੀ ਬਜਾਏ ਨਾਟਕੀ ਢੰਗ ਨਾਲ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਸ਼ਰਾਬ ਘਪਲਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ‘ਆਪ’ ਆਗੂਆਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਜਾ ਕੇ ਜਗ੍ਹਾ ਨੂੰ ਪਲੀਤ ਕੀਤਾ ਹੈ।


rajwinder kaur

Content Editor

Related News