ਤਰਸੇਮ ਲਾਲ ਹੱਤਿਆ ਕਾਂਡ: ਸਨੀ ਨੂੰ ਕੋਰਟ ''ਚ ਕੀਤਾ ਪੇਸ਼,  ਮਿਲਿਆ 1 ਦਿਨ ਦਾ ਪੁਲਸ ਰਿਮਾਂਡ

08/23/2019 1:13:15 PM

ਜਲੰਧਰ (ਮਹੇਸ਼)—ਪੰਚਸ਼ੀਲ ਐਵੇਨਿਊ ਦੀਪ ਨਗਰ ਦੇ ਰਹਿਣ ਵਾਲੇ ਫਾਈਨਾਂਸਰ ਅਤੇ ਰਿਟਾ. ਟੀਚਰ ਤਰਸੇਮ ਲਾਲ ਅਗਰਵਾਲ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਨੀ ਪੁੱਤਰ ਤਿਲਕ ਰਾਜ ਨੂੰ ਥਾਣਾ ਕੈਂਟ ਦੀ ਪੁਲਸ ਨੇ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਅਤੇ ਐੱਸ. ਐੱਚ. ਓ. ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਤਰਸੇਮ ਲਾਲ ਅਗਰਵਾਲ ਦੀ ਹੱਤਿਆ ਨੂੰ ਲੈ ਕੇ ਸਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਸ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਸਭ ਕੁੱਝ ਕਲੀਅਰ ਕਰ ਦਿੱੱਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਕੇਸ ਵਿਚ ਕੁਝ ਨਵਾਂ ਨਾ ਸਾਹਮਣੇ ਆ ਜਾਵੇ। ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਤਰਸੇਮ ਲਾਲ ਨੂੰ ਮਾਰਨ ਲਈ ਸਨੀ ਦੇ ਨਾਲ ਕੋਈ ਹੋਰ ਤਾਂ ਨਹੀਂ ਸੀ, ਜਦਕਿ ਸਨੀ ਨੇ ਇਸ ਪੂਰੇ ਮਾਮਲੇ 'ਚ ਸਿਰਫ ਖੁਦ ਨੂੰ ਹੀ ਮੁਲਜ਼ਮ ਦੱਸਿਆ ਹੈ। ਸਨੀ ਨੇ ਮੰਗਲਵਾਰ ਦੀ ਰਾਤ ਨੂੰ ਮਿਲਟਰੀ ਹਸਪਤਾਲ ਦੇ ਪਿੱਛੇ ਤਰਸੇਮ ਲਾਲ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ।


Related News