ਤਰਨਤਾਰਨ ਪੁਲਸ ਨੇ ਗੈਂਗਸਟਰ ਲਖਬੀਰ ਲੰਡਾ ਤੇ ਲੱਖਾ ਸਿਧਾਣਾ ਸਮੇਤ 11 ਖ਼ਿਲਾਫ਼ ਕੀਤਾ ਕੇਸ ਦਰਜ, ਜਾਣੋ ਮਾਮਲਾ

Sunday, Oct 02, 2022 - 05:28 AM (IST)

ਤਰਨਤਾਰਨ ਪੁਲਸ ਨੇ ਗੈਂਗਸਟਰ ਲਖਬੀਰ ਲੰਡਾ ਤੇ ਲੱਖਾ ਸਿਧਾਣਾ ਸਮੇਤ 11 ਖ਼ਿਲਾਫ਼ ਕੀਤਾ ਕੇਸ ਦਰਜ, ਜਾਣੋ ਮਾਮਲਾ

ਤਰਨਤਾਰਨ (ਰਮਨ ) : ਜ਼ਿਲ੍ਹਾ ਪੁਲਸ ਵੱਲੋਂ ਲੱਖਾ ਸਿਧਾਣਾ ਤੇ ਗੈਂਗਸਟਰ ਲਖਬੀਰ ਸਿੰਘ ਲੰਡਾ ਸਮੇਤ 11 ਵਿਅਕਤੀਆਂ ਖ਼ਿਲਾਫ਼ ਥਾਣਾ ਹਰੀਕੇ ਵਿਖੇ ਫਿਰੌਤੀ ਮੰਗਣ ਹੇਠ ਮਾਮਲਾ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਹਰੀਕੇ ਵਿਖੇ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੈਨੇਡਾ ਬੈਠੇ ਨਾਮੀ ਗੈਂਗਸਟਰ ਲਖਬੀਰ ਸਿੰਘ ਲੰਡਾ ਜਿਸ ਦੇ ਖਿਲਾਫ਼ ਵੱਖ-ਵੱਖ ਥਾਣਿਆਂ 'ਚ ਵੱਡੀ ਗਿਣਤੀ 'ਚ ਫਿਰੌਤੀ ਮੰਗਣ ਅਤੇ ਪਾਕਿਸਤਾਨੀ ਸਮੱਗਲਰਾਂ ਪਾਸੋਂ ਹਥਿਆਰ ਅਤੇ ਹੋਰ ਸਮੱਗਰੀ ਮੰਗਵਾਉਣ ਤਹਿਤ ਪਰਚੇ ਦਰਜ ਹਨ ਅਤੇ ਲੱਖਾ ਸਿਧਾਣਾ ਸਮੇਤ ਕੁੱਲ 11 ਵਿਅਕਤੀਆਂ ਖ਼ਿਲਾਫ਼ ਫਿਰੌਤੀ ਮੰਗਣ ਅਤੇ ਡਰੋਨ ਦੀ ਮਦਦ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਜੁਰਮ ਹੇਠ ਮਾਮਲਾ ਦਰਜ ਕਰਦਿਆਂ ਅਗਲੀਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 6 ਮਹੀਨਿਆਂ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਰਚਿਆ ‘ਆਪ੍ਰੇਸ਼ਨ ਲੋਟਸ’ ਦਾ ਝੂਠਾ ਡਰਾਮਾ : ਕੇਵਲ ਸਿੰਘ ਢਿੱਲੋਂ

ਪੁਲਸ ਵੱਲੋਂ ਦਰਜ ਕੀਤੇ ਗਏ ਇਸ ਪਰਚੇ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਹਰੀਕੇ ਵਿਖੇ ਬੀਤੀ 2 ਸਤੰਬਰ ਨੂੰ ਪਰਚਾ ਦਰਜ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਲਖਬੀਰ ਸਿੰਘ ਲੰਡਾ ਤੇ ਲੱਖਾ ਸਿਧਾਣਾ ਤੋਂ ਇਲਾਵਾ ਨਛੱਤਰ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਅਨਮੋਲ ਸੋਨੀ, ਚੜ੍ਹਤ ਸਿੰਘ, ਗੁਰਜੰਟ ਸਿੰਘ, ਮਹਾਵੀਰ ਸਿੰਘ, ਸੁਖਦੇਵ ਸਿੰਘ ਅਤੇ ਦਲਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਜਦੋਂ ਇਸ ਬਾਰੇ ਜ਼ਿਲ੍ਹੇ ਦੇ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : ਦਿੱਲੀ: AC 'ਚ ਧਮਾਕੇ ਮਗਰੋਂ ਘਰ 'ਚ ਲੱਗੀ ਅੱਗ, ਪੰਜਾਬ ਤੋਂ ਪੁੱਤਰ ਨੂੰ ਮਿਲਣ ਆਏ ਬਜ਼ੁਰਗ ਜੋੜੇ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News