ਜ਼ਹਿਰੀਲੀ ਸ਼ਰਾਬ ਦੇ ਮੁੱਖ ਦੋਸ਼ੀ ਸ਼ਾਲੂ ਦੀਆਂ 1 ਕਰੋੜ ਤੋਂ ਵੱਧ ਕੀਮਤ ਵਾਲੀਆਂ ਜਾਇਦਾਦਾਂ ਫ੍ਰੀਜ਼
Friday, Aug 13, 2021 - 04:13 PM (IST)
ਤਰਨਤਾਰਨ (ਰਮਨ)-ਤਰਨਤਾਰਨ ਜ਼ਿਲ੍ਹਾ ਪੁਲਸ ਵੱਲੋਂ ਵੀਰਵਾਰ ਨਕਲੀ ਸ਼ਰਾਬ ਤਿਆਰ ਕਰਨ ਵਾਲੇ ਮੁੱਖ ਮੁਲਜ਼ਮ ਸ਼ਾਲੂ ਦੀ 1 ਕਰੋੜ 90 ਲੱਖ ਰੁਪਏ ਕੀਮਤ ਵਾਲੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹੁੱਣ ਤੱਕ ਜ਼ਿਲ੍ਹੇ ਦੇ ਕੁੱਲ 100 ਦੇ ਕਰੀਬ ਨਸ਼ਾ ਸਮਗਲਰਾਂ ਦੀਆਂ 1 ਅਰਬ ਤੋਂ ਵੱਧ ਕੀਮਤ ਵਾਲੀਆਂ ਜ਼ਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕਤਲ ਅਤੇ ਹੋਰ ਵੀ ਮਾਮਲੇ ਦਰਜ ਹਨ। ਜਿਸ ਦੀ ਪਿੰਡ ਢੋਟੀਆਂ ਵਿਖੇ ਸਥਿਤ ਆਲੀਸ਼ਾਨ ਕੋਠੀ, ਜਿਸ ਦੀ ਕੀਮਤ ਇਕ ਕਰੋੜ 60 ਲਖ ਰੁਪਏ ਹੈ ਅਤੇ ਨਾਲ ਹੀ 15 ਮਰਲੇ ਦਾ ਪਲਾਟ ਜਿਸ ਦੀ ਕੀਮਤ 30 ਲੱਖ ਰੁਪਏ ਹੈ ਨੂੰ ਵੀ ਫ੍ਰੀਜ਼ ਕਰ ਲਿਆ ਗਿਆ ਹੈ।