ਪੰਜਾਬ ਦੀ ਜਨਤਾ ਹੁਣ ਜੀਜੇ ਸਾਲੇ ਨੂੰ ਪਸੰਦ ਨਹੀਂ ਕਰਦੀ : ਡਿੰਪਾ

04/22/2019 4:38:46 AM

ਤਰਨਤਾਰਨ (ਰਮਨ)-ਪੰਜਾਬ ਦੀ ਜਨਤਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਸੰਦ ਨਹੀਂ ਕਰਦੀ ਅਤੇ ਇਨ੍ਹਾਂ ਅਕਾਲੀਆਂ ਦਾ ਬੋਰੀਆਂ ਬਿਸਤਰਾ ਗੋਲ ਹੋ ਚੱੁਕਾ ਹੈ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ’ਚ ਲੋਕ ਮੁੂੰਹ ਨਹੀਂ ਲਗਾ ਰਹੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕੀਤਾ। ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਲੇ ਨਾਲ ਮਿਲ ਕੇ ਕਰੋਡ਼ਾਂ ਦੀ ਪ੍ਰਾਪਰਟੀ ਬਣਾ ਲਈ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਜੀਜੇ ਸਾਲੇ ਵਲੋਂ ਪੰਜਾਬ ਨੂੰ ਜੰਮ ਕੇ ਲੱੁਟਿਆ ਗਿਆ, ਜਿਸ ਨਾਲ ਪੰਜਾਬ ਦਾ ਖਜ਼ਾਨਾ ਖਾਲੀ ਹੋ ਗਿਆ। ਇਨ੍ਹਾਂ ਵਲੋਂ ਭੂ ਮਾਫੀਆ ਨਾਲ ਮਿਲ ਲੋਕਾਂ ਦੀਆਂ ਜ਼ਮੀਨਾਂ ’ਤੇ ਜ਼ਬਰੀ ਕਬਜ਼ੇ ਕੀਤੇ ਗਏ। ਡਿੰਪਾ ਨੇ ਕਿਹਾ ਕਿ ਲੋਕਾਂ ਨਾਲ ਹੋਈ ਧੱਕੇਸ਼ਾਹੀ ਦਾ ਜਵਾਬ ਇਨ੍ਹਾਂ ਅਕਾਲੀਆਂ ਨੂੰ ਲੋਕ ਸਭਾ ਚੋਣਾਂ ’ਚ ਸਾਫ ਨਜ਼ਰ ਆ ਰਿਹਾ ਹੈ।

Related News