ਕਾਰ ਤੇ ਘੜੁੱਕੇ ਦੀ ਟੱਕਰ ’ਚ 3 ਜ਼ਖਮੀ

04/20/2019 4:43:14 AM

ਤਰਨਤਾਰਨ (ਜ.ਬ., ਬਖਤਾਵਰ)-ਫਿਰੋਜ਼ਪੁਰ ਤੋਂ ਆਪਣੇ ਰਿਸ਼ਤੇਦਾਰਾਂ ਸਮੇਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਜਾ ਰਹੇ ਇਕ ਸ਼ਰਧਾਲੂ ਦੀ ਕਾਰ ਦੀ ਸਥਾਨਕ ਕਸਬੇ ਤੋਂ ਥੋਡ਼੍ਹੀ ਦੂਰ ਭਿੱਖੀਵਿੰਡ ਰੋਡ ਸਥਿਤ ਪੰਜਵਡ਼ ਤੇ ਸੋਹਲ ਕਰਾਸਿੰਗ ਰੋਡ ਨਜ਼ਦੀਕ ਪੀਟਰ ਰੇਹਡ਼ੇ (ਘਡ਼ੁੱਕੇ) ਨਾਲ ਹੋਈ ਜ਼ਬਰਦਸ਼ਤ ਟੱਕਰ ’ਚ ਇਕ ਬੱਚਾ ਤੇ ਔਰਤ ਸਮੇਤ ਤਿੰਨ ਲੋਕਾਂ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਘਟਨਾ ਦਾ ਪਤਾ ਚੱਲਣ ’ਤੇ ਏ. ਐੱਸ. ਆਈ. ਰਾਜਬੀਰ ਸਿੰਘ ਦੀ ਅਗਵਾਈ ’ਚ ਥਾਣਾ ਝਬਾਲ ਦੀ ਪੁਲਸ ਵਲੋਂ ਜਿੱਥੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਖੇ ਭੇਜਿਆ ਗਿਆ ਉੱਥੇ ਹੀ ਹਾਦਸਾਗ੍ਰਸਤ ਵਹੀਕਲਾਂ ਨੂੰ ਰਸਤੇ ’ਚੋਂ ਹਟਾ ਕੇ ਆਵਾਜਾਈ ਬਹਾਲ ਕੀਤੀ ਗਈ। ਜਾਣਕਾਰੀ ਦਿੰਦਿਆਂ ਕਾਰ ਚਾਲਕ ਰਣਜੋਧ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਖੁਆਜਾ ਖਡ਼ਕ, ਥਾਣਾ ਘੱਲ ਖੁਰਦ ਜ਼ਿਲਾ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਕਾਰ ’ਚ ਸਵਾਰ ਹੋ ਕੇ ਸ਼ੁੱਕਰਵਾਰ ਨੂੰ ਆਪਣੇ ਰਿਸ਼ਤੇਦਾਰਾਂ ਸਮੇਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਨ। ਉਸ ਨੇ ਦੱਸਿਆ ਕਿ ਉਹ ਭਿੱਖੀਵਿੰਡ ਵਾਲੇ ਪਾਸਿਓਂ ਆ ਰਹੇ ਸਨ, ਜਦੋਂ ਉਹ ਉਕਤ ਜਗ੍ਹਾ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਇਕ ਬੱਸ ਆ ਰਹੀ ਸੀ, ਜਿਸ ਦੇ ਪਿੱਛੇ ਹੀ ਉਕਤ ਘਡ਼ੁੱਕਾ ਆ ਰਿਹਾ ਸੀ। ਉਸ ਨੇ ਦੱਸਿਆ ਕਿ ਘਡ਼ੁੱਕੇ ਦੇ ਚਾਲਕ ਵਲੋਂ ਇਕ ਦਮ ਸੜਕ ਕਰਾਸ ਕਰਨ ਦੀ ਕੋਸ਼ਿਸ਼ ਕਰਦਿਆਂ ਪਿੰਡ ਸੋਹਲ ਵਾਲੀ ਸਾਈਡ ਨੂੰ ਘਡ਼ੁੱਕਾ ਮੋਡ਼ਿਆ ਤਾਂ ਉਸ ਵਲੋਂ ਬਰੇਕ ਮਾਰਨ ਦੇ ਬਾਵਜੂਦ ਵੀ ਉਸ ਦੀ ਕਾਰ ਬੇਕਾਬੂ ਹੋ ਕੇ ਘਡ਼ੁੱਕੇ ਨਾਲ ਜਾ ਟਕਰਾਈ। ਘਡ਼ੁੱਕਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Related News