ਨੌਜਵਾਨਾਂ ਨੂੰ ਸੱਭਿਆਚਾਰਕ ਵਿਰਸੇ ਨਾਲ ਜੋਡ਼ਨਾ ਸਮੇਂ ਦੀ ਲੋਡ਼ : ਗਿੱਲ

01/23/2019 10:43:11 AM

ਤਰਨਤਾਰਨ (ਆਹਲੂਵਾਲੀਆ, ਵਾਲੀਆ)-ਨਹਿਰੂ ਯੁਵਾ ਕੇਂਦਰ ਤਰਨਤਾਰਨ ਵਲੋਂ ਆਈ. ਟੀ. ਆਈ. ਕੱਦਗਿੱਲ ਵਿਖੇ ਜ਼ਿਲਾ ਪੱਧਰੀ ਸੱਭਿਆਚਾਰਕ ਵਿਰਸੇ ਨਾਲ ਜੋਡ਼ਨ ਲਈ ਸਮਾਗਮ ਕਰਵਾਇਆ ਗਿਆ। ਜਿਸ ਦਾ ਉਦਘਾਟਨ ਨਹਿਰੂ ਯੁਵਾ ਕੇਂਦਰ ਦੇ ਜ਼ਿਲਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ, ਰੈਡ ਕਰਾਂਸ ਸੋਸਾਇਟੀ ਸਕੱਤਰ ਟੀ. ਐੱਸ. ਰਾਜਾ, ਪ੍ਰਿੰਸੀਪਲ ਕਮ ਡਿਪਟੀ ਡਾਇਰੈਕਟਰ ਗੁਰਬਖਸ਼ ਸਿੰਘ, ਇੰਜੀ. ਨਵਜੋਤ ਜੋਸ਼ੀ, ਪ੍ਰਿੰ. ਗੁਰਜੀਤ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਬਿਕਰਮ ਸਿੰਘ ਗਿੱਲ ਨੇ ਸੰਬੋਧਨ ਕਰਦਿਆ ਕਿਹਾ ਕਿ ਨਹਿਰੂ ਯੁਵਾ ਕੇਂਦਰ ਵਲੋਂ ਇਸ ਸਮਾਗਮ ਨੂੰ ਕਰਵਾਉਣ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਸੱਭਿਆਚਾਰ ਨਾਲ ਜੋਡ਼ਨਾ ਹੈ ਕਿਉਂਕਿ ਅੱਜ ਦੀ ਨੌਜਵਾਨ ਪੀਡ਼੍ਹੀ ਸਾਡੇ ਅਮੀਰ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਸ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰਕ ਨਾਲ ਜੋਡ਼ਨਾ ਸਮੇਂ ਦੀ ਮੁੱਖ ਲੋਡ਼ ਹੈ। ਇਸ ਮੌਕੇ ਪ੍ਰਿੰ. ਗੁਰਬਖਸ਼ ਸਿੰਘ, ਰਘਬੀਰ ਸਿੰਘ, ਆਨੰਦ, ਗੁਰਮੀਤ ਸਿੰਘ ਨੂਰਦੀ, ਸੁਖਜੀਤ ਸ਼ਰਮਾ ਆਦਿ ਨੇ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆ ਨੌਜਵਾਨ ਪੀਡ਼੍ਹੀ ਨੂੰ ਆਪਣੇ ਵਿਰਸੇ ਨਾਲ ਜੁਡ਼ੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਭੁਪਿੰਦਰ ਸਿੰਘ, ਇੰਸ. ਬਲਜੀਤ ਕੌਰ, ਨੀਰੂ ਬਾਲਾ, ਅਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਰਜਨੀ ਬਾਲਾ, ਜਗਰੂਪ ਕੌਰ, ਪਲਵਿੰਦਰ ਕੌਰ, ਸਿਮਰਨਜੀਤ ਕੌਰ, ਕੇਵਲ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।

Related News