ਸ਼ਹੀਦ ਜ਼ੋਰਾਵਰ ਨੂੰ ਦਿੱਤੀ ਗਈ ਅੰਤਿਮ ਵਿਦਾਈ, ਰੋਂਦੇ ਪਿਤਾ ਦੇ ਬੋਲ- ਦੂਜੇ ਪੁੱਤ ਨੂੰ ਕਦੇ ਨਹੀਂ ਭੇਜਾਂਗਾ ਫ਼ੌਜ 'ਚ (ਤਸਵੀ

Thursday, Sep 03, 2020 - 04:25 PM (IST)

ਸ਼ਹੀਦ ਜ਼ੋਰਾਵਰ ਨੂੰ ਦਿੱਤੀ ਗਈ ਅੰਤਿਮ ਵਿਦਾਈ, ਰੋਂਦੇ ਪਿਤਾ ਦੇ ਬੋਲ- ਦੂਜੇ ਪੁੱਤ ਨੂੰ ਕਦੇ ਨਹੀਂ ਭੇਜਾਂਗਾ ਫ਼ੌਜ 'ਚ (ਤਸਵੀ

ਤਰਨਤਾਰਨ (ਵਿਜੇ ਅਰੋੜਾ, ਸੌਰਭ) : ਰਾਮਗੜ੍ਹ ਰਾਂਝੀ ਸੈਕਟਰ 'ਚ 6 ਸਿੱਖ ਰੈਜੀਮੈਂਟ ਦਾ ਨੌਜਵਾਨ ਜ਼ੋਰਾਵਰ ਸਿੰਘ ਆਪਣੇ ਸਾਥੀਆਂ ਨੂੰ ਇਕ ਡੂੰਘੇ ਤਲਾਬ 'ਚੋਂ ਕੱਢਦਾ ਹੋਇਆ ਸ਼ਹੀਦ ਹੋ ਗਿਆ ਸੀ। ਸ਼ਹੀਦ ਜ਼ੋਰਾਵਰ ਸਿੰਘ ਦਾ ਅੱਜ ਨਮ ਅੱਖਾਂ ਨਾਲ ਜੱਦੀ ਪਿੰਡ ਕੁੱਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

PunjabKesari

ਸ਼ਹੀਦ ਜ਼ੋਰਾਵਰ ਸਿੰਘ ਨੇ ਸਾਲ 2019 ਵਿੱਚ ਬਾਕਸਿੰਗ ਖੇਡ ਅੰਦਰ ਨੈਸ਼ਨਲ ਗੋਲਡ ਜਿੱਤਿਆ ਸੀ। ਮ੍ਰਿਤਕ ਜਵਾਨ ਦੀ ਅੰਤਿਮ ਵਿਦਾਇਗੀ ਸਮੇਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਫੋਜ ਵਲੋਂ ਸਲਾਮੀ ਹੀ ਦਿੱਤੀ ਗਈ। ਸ਼ਹੀਦ ਦੀ ਸ਼ਹਾਦਤ ਨੂੰ ਜਾਣਬੁੱਝ ਕੇ ਅਣਗੋਲਿਆਂ ਕੀਤਾ ਗਿਆ
ਇਹ ਵੀ ਪੜ੍ਹੋ : ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਡਾ. ਰੂਪ ਸਿੰਘ ਦਾ ਸਪੱਸ਼ਟੀਕਰਣ, ਕਹੀ ਇਹ ਵੱਡੀ ਗੱਲ
PunjabKesariਇਸ ਨੂੰ ਲੈ ਕੇ ਸ਼ਹੀਦ ਦੇ ਪਰਿਵਾਰ ਸਮੇਤ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਜਾਹਿਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਪੁੱਤ ਦੂਜੇ ਜਵਾਨਾਂ ਨੂੰ ਬਚਾਉਣ ਖ਼ਾਤਰ ਆਪਣੀ ਜਾਨ ਗਵਾਅ ਬੈਠਾ, ਉਹ ਸ਼ਹੀਦ ਹੋਇਆ ਹੈ। ਅਸੀਂ ਆਪਣੇ ਪੁੱਤ ਨੂੰ ਫ਼ੌਜ 'ਚ ਦੇਸ਼ ਦੀ ਸੇਵਾ ਲਈ ਭੇਜਿਆ ਸੀ ਪਰ ਫ਼ੌਜ ਨੇ ਉਸ ਦਾ ਮ੍ਰਿਤਕ ਸਰੀਰ ਸਾਡੇ ਕੋਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਤੱਕ ਸਹੀਂ ਤਰ੍ਹਾਂ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਦੀ ਮੌਤ ਕਿਵੇਂ ਹੋਈ ਹੈ ਸਿਰਫ਼ ਇਹ ਹੀ ਕਿਹਾ ਜਾ ਰਿਹਾ ਹੈ ਕਿ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਸਾਨੂੰ ਉਸ ਦੀ ਮੌਤ ਬਾਰੇ ਗਲਤ ਦੱਸਿਆ ਜਾ ਰਿਹਾ ਹੈ, ਸੱਚਾਈ ਲੁਕਾਈ ਜਾ ਰਹੀ ਹੈ। ਪਿੰਡ ਦੇ ਸਰਪੰਚ ਨੇ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਤਰਨਤਾਰਨ ਪ੍ਰਸ਼ਾਸਨ ਕੋਲ ਇੰਨਾਂ ਵੀ ਸਮਾਂ ਨਹੀਂ ਨਿਕਲਿਆ ਕਿ ਉਹ ਸ਼ਹੀਦ ਨੂੰ ਸੰਸਕਾਰ ਮੌਕੇ ਸਲਾਮੀ ਦੇਣ ਸਕਣ।  

ਇਹ ਵੀ ਪੜ੍ਹੋ : 22 ਸਾਲਾ ਸ਼ਹੀਦ ਪਰਮਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਪੂਰਾ ਪਿੰਡ (ਤਸਵੀਰਾਂ)

PunjabKesariਸ਼ਹੀਦ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ ਕਿ ਮੈਂ ਆਪਣੇ ਦੂਜੇ ਪੁੱਤ ਨੂੰ ਕਦੇ ਵੀ ਫ਼ੌਜ ਨਹੀਂ ਭਰਤੀ ਕਰਾਂਗਾ ਅਤੇ ਦੂਜਿਆਂ ਨੂੰ ਵੀ ਇਹ ਹੀ ਸਲਾਹ ਦਿੰਦਾ ਹਾਂ ਕਿ ਸਾਵਧਾਨ ਰਹੋ। ਸੰਸਕਾਰ ਮੌਕੇ ਪਹੁੰਚੇ ਫ਼ੌਜ ਅਫ਼ਸਰ ਨੇ ਕਿਹਾ ਕਿ ਸਾਨੂੰ ਜੋ ਹੁਕਮ ਹੋਇਆ ਸੀ ਅਸੀਂ ਉਹ ਹੀ ਕੀਤਾ ਹੈ। ਸ਼ਹੀਦ ਜ਼ੋਰਵਾਰ ਸਿੰਘ ਨੂੰ ਸਲਾਮੀ ਉਥੇ ਹੀ ਦੇ ਦਿੱਤੀ ਗਈ ਸੀ। ਪਿੰਡ ਪਹੁੰਚ ਕੇ ਸਿਰਫ਼ ਫੁੱਲਾਂ ਨਾਲ ਸਲਾਮੀ ਦੇਣ ਕਿਹਾ ਸੀ। ਪਰਿਵਾਰ ਨੂੰ ਰਾਸ਼ਟਰੀ ਝੰਡਾ ਦੇ ਕੇ ਹੁਣ ਅਸੀਂ ਵਾਪਸ ਜਾ ਰਹੇ ਹਾਂ। 

ਇਹ ਵੀ ਪੜ੍ਹੋ : ਡੁੱਬ ਰਹੇ ਸਾਥੀਆਂ ਨੂੰ ਬਚਾਅ ਕੇ ਖ਼ੁਦ ਸ਼ਹੀਦੀ ਦਾ ਜਾਮ ਪੀ ਗਿਆ ਜ਼ੋਰਾਵਰ ਸਿੰਘ


 


author

Baljeet Kaur

Content Editor

Related News