ਸ਼ਹੀਦ ਰਾਜਿੰਦਰ ਸਿੰਘ ਨੂੰ ਦਿੱਤੀ ਵਿਦਾਈ, ਪਤਨੀ ਬੋਲੀ- ਮਿਲਣ ਦਾ ਵਾਅਦਾ ਕਰ ਦੁਨੀਆ ਤੋਂ ਕਿਉਂ ਚਲੇ ਗਏ? (ਤਸਵੀਰਾਂ)
Tuesday, Sep 01, 2020 - 11:51 AM (IST)
ਤਰਨਤਾਰਨ (ਰਮਨ) : ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨੀ ਫੌਜ ਵਲੋਂ ਕੀਤੀ ਗਈ ਅੰਨੇਵਾਹ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦਾ ਬੀਤੇ ਦਿਨ ਗੋਇੰਦਵਾਲ ਸਾਹਿਬ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਸੋਮਵਾਰ ਸ਼ਾਮ 5 ਵਜੇ ਪਿੰਡ ਪਹੁੰਚੀ। ਲਿੰਕ ਰੋਡ ਤੋਂ ਜਵਾਨ ਦੇ ਘਰ ਤੱਕ ਜਾਂਦੀ 200 ਮੀਟਰ ਗਲੀ ਸ਼ਹੀਦ ਨੂੰ ਸਲਾਮ ਕਰਨ ਵਾਲਿਆਂ ਨਾਲ ਭਰੀ ਹੋਈ ਸੀ।
ਇਹ ਵੀ ਪੜ੍ਹੋ : ਮੋਗਾ ਤੋਂ ਬਾਅਦ ਹੁਣ ਇਸ ਜਗ੍ਹਾ 'ਤੇ ਲਹਿਰਾਇਆ ਖਾਲਿਸਤਾਨੀ ਝੰਡਾ
ਅੰਤਿਮ ਦਰਸ਼ਨਾਂ ਤੋਂ ਬਾਅਦ ਸ਼ਹੀਦ ਰਾਜਿਦੰਰ ਸਿੰਘ ਸਨਮਾਨ ਨਾਲ ਅੰਤਿਮ ਯਾਤਰਾ ਕੱਢੀ ਗਈ। ਇਸ ਮੌਕੇ ਪਿੰਡ ਵਾਸੀਆਂ ਵਲੋਂ 'ਸ਼ਹੀਦ ਰਾਜਵਿੰਦਰ ਸਿੰਘ ਅਮਰ ਰਹੇ', 'ਹਿੰਦੋਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸ਼ਹੀਦ ਦੀ ਬੇਟੀ ਨੇ ਅਕਸ਼ਜੋਤ ਨੇ ਆਪਣੇ ਪਿਤਾ ਨੂੰ ਸਲਾਮੀ ਭੇਟ ਕੀਤੀ ਅਤੇ ਬੇਟੇ ਜੋਬਨਪ੍ਰੀਤ ਨੇ ਅਗਨੀ ਦਿੱਤੀ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਪਤਨੀ ਬੋਲੀ- ਮਿਲਣ ਦਾ ਵਾਅਦਾ ਕਰ ਦੁਨੀਆ ਤੋਂ ਕਿਉਂ ਚਲੇ ਗਏ?
ਮ੍ਰਿਤਕ ਦੇਹ ਵੇਖ ਕੇ ਸ਼ਹੀਦ ਦੀ ਪਤਨੀ ਮਨਪ੍ਰੀਤ ਕੌਰ, ਮਾਂ ਬਲਵਿੰਦਰ ਕੌਰ, ਬੇਟੇ ਅਤੇ ਦੋ ਧੀਆਂ ਦੀਆਂ ਧਾਹਾਂ ਮਾਰ ਰੋਈਆਂ। ਸ਼ਹੀਦ ਦੀ ਮਾਂ ਬਲਵਿੰਦਰ ਕੌਰ ਰੋਂਦੇ ਹੋਏ ਕਿਹਾ ਪੁੱਤ ਤੂੰ ਮੇਰੀ ਥਾਂ ਇਸ ਦੁਨੀਆਂ ਤੋ ਕਿਉ ਚਲਾ ਗਿਆ। ਸ਼ਹੀਦ ਪਤਨੀ ਮਨਪ੍ਰੀਤ ਕੌਰ ਨੇ ਧਾਹਾਂ ਮਾਰਦਿਆਂ ਕਿਹਾ “ਤੁਸੀ ਸਾਨੂੰ ਮਿਲਣ ਦਾ ਵਾਅਦਾ ਕਰ ਸੰਸਾਰ ਤੋਂ ਕਿਉਂ ਚਲੇ ਗਏ” ਜਿਹੜੀਆਂ ਖੁਸ਼ੀਆਂ ਬੱਚਿਆਂ ਦੇ ਵਿਆਹ 'ਤੇ ਮਨਾਉਣੀਆਂ ਸਨ ਉਹ ਹੁਣ ਕਿਸ ਤਰ੍ਹਾਂ ਮਨਾਵਾਂਗੀ। ਉਧਰ ਬੱਚੇ ਜੋਬਨਜੀਤ ਸਿੰਘ (16), ਬੇਟੀ ਪਵਨਦੀਪ ਕੌਰ (15) ਅਤੇ ਬੇਟੀ ਅਕਸਜੋਤ ਕੌਰ (10) ਨੂੰ ਲੋਕ ਵਾਰ-ਵਾਰ ਚੁੱਪ ਕਰਵਾ ਰਹੇ ਸਨ ਪਰ ਪਿਤਾ ਦਾ ਸਾਇਆ ਖੋਹ ਚੁੱਕੇ ਬੱਚੇ ਸਹਿਮੇ ਹੋਏ ਪਿਤਾ ਨੂੰ ਯਾਦ ਕਰ ਰਹੇ ਸਨ।