ਸੰਤ ਕਬੀਰ ਕੋਨਵੈਂਟ ਡੇਅ ਬੋਰਡਿੰਗ ਸਕੂਲ 'ਚ ਲੁਟੇਰਿਆਂ ਨੇ ਬੋਲਿਆ ਧਾਵਾ (ਵੀਡੀਓ)
Sunday, Dec 01, 2019 - 10:59 AM (IST)
ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਸੰਤ ਕਬੀਰ ਕੋਨਵੈਂਟ ਡੇ ਬੋਰਡਿੰਗ ਸਕੂਲ 'ਚ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਪੈਸੇ ਚੋਰੀ ਕਰਨ ਅਤੇ ਤੋੜ ਭੰਨ ਕਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੌਂਕੀਦਾਰਾਂ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਉਨ੍ਹਾਂ ਨੂੰ ਬੰਨ੍ਹ ਦਿੱਤਾ ਗਿਆ, ਜਿਸ ਤੋਂ ਬਾਅਦ ਲੁਟੇਰਿਆਂ ਨੇ ਸਕੂਲ ਦੀ ਭੰਨ ਤੋੜ ਸ਼ੁਰੂ ਕੀਤੀ ਤੇ ਨਕਦੀ ਤੇ ਕੈਨਟੀਨ ਦਾ ਸਾਮਾਨ ਲੁੱਟ ਕੇ ਫਰਾਰ ਹੋ ਗਏ।
ਇਸ ਸਬੰਘਘੀ ਸਕੂਲ ਦੇ ਐੱਮ. ਡੀ. ਨੇ ਦੱਸਿਆ ਕਿ ਲੁਟੇਰਿਆਂ ਵਲੋਂ ਸਭ ਤੋਂ ਪਹਿਲਾਂ ਕੈਮਰੇ ਬੰਦ ਕਰ ਦਿੱਤੇ ਤਾਂ ਜੋ ਵਾਰਦਾਤ ਕੈਮਰਿਆਂ 'ਚ ਕੈਦ ਨਾ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਚੌਂਕੀਦਾਰਾਂ 'ਤੇ ਭਰੋਸਾ ਜਤਾਇਆ ਹੈ ਤੇ ਪੁਲਸ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ।