ਤਰਨਤਾਰਨ 'ਚ ਜਬਰ-ਜ਼ਨਾਹ ਦੀ ਦੂਜੀ ਵਾਰਦਾਤ, ਮੰਦਬੁੱਧੀ ਕੁੜੀ ਨੂੰ ਬਣਾਇਆ ਸ਼ਿਕਾਰ

Saturday, Oct 19, 2019 - 11:41 AM (IST)

ਤਰਨਤਾਰਨ 'ਚ ਜਬਰ-ਜ਼ਨਾਹ ਦੀ ਦੂਜੀ ਵਾਰਦਾਤ, ਮੰਦਬੁੱਧੀ ਕੁੜੀ ਨੂੰ ਬਣਾਇਆ ਸ਼ਿਕਾਰ

ਤਰਨਤਾਰਨ (ਰਾਜੂ)—ਥਾਣਾ ਸਦਰ ਤਰਨਤਾਰਨ ਪੁਲਸ ਨੇ ਦਿਮਾਗੀ ਤੌਰ 'ਤੇ ਬੀਮਾਰ ਲੜਕੀ ਨੂੰ ਨਸ਼ੇ ਵਾਲੀ ਵਸਤੂ ਦੇ ਕੇ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਣ ਦੇ ਦੋਸ਼ ਹੇਠ ਅੱਧੀ ਦਰਜਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਇਕ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ (20 ਸਾਲ) ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਘਰ 'ਚ ਹੀ ਰਹਿੰਦੀ ਹੈ। ਪਿੰਡ ਦੇ ਹੀ 3 ਨੌਜਵਾਨ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਉਸ ਦੀ ਲੜਕੀ ਨੂੰ ਕਥਿਤ ਤੌਰ 'ਤੇ ਨਸ਼ੇ ਵਾਲੀ ਵਸਤੂ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦੇ ਰਹੇ। ਇਹ ਨੌਜਵਾਨ ਲਗਾਤਾਰ 4 ਮਹੀਨੇ ਤੱਕ ਉਸ ਦੀ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਜਿਸ ਦਾ ਪਤਾ ਲੱਗਣ 'ਤੇ ਉਸ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।

ਇਸ ਸਬੰਧੀ ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਐੱਸ. ਪੀ. ਹੈੱਡਕੁਆਰਟਰ ਸਾਹਿਬ ਵੱਲੋਂ ਕਰਨ ਉਪਰੰਤ ਗੁਰਸੇਵਕ ਸਿੰਘ ਉਰਫ ਸ਼ਿਵਜੀ ਪੁੱਤਰ ਮੀਤਾ, ਬੂਟਾ ਸਿੰਘ ਪੁੱਤਰ ਜੀਤਾ ਸਿੰਘ, ਮਨਦੀਪ ਸਿੰਘ ਪੁੱਤਰ ਸੂਬਾ ਸਿੰਘ ਵਾਸੀਆਨ ਸ਼ਾਹਬਾਜ਼ਪੁਰ ਅਤੇ ਅਕਾਸ਼ ਸਿੰਘ ਪੁੱਤਰ ਗਿਆਨ ਸਿੰਘ, ਸਾਜਨ ਸਿੰਘ ਪੁੱਤਰ ਭਜਨ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਖੱਬੇ ਰਾਜਪੂਤਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲਾ ਤਰਨਤਾਰ ਦੇ ਪੱਟੀ ਸ਼ਹਿਰ 'ਚ ਘਰ 'ਚ ਦਾਖਲ ਹੋ ਕੇ ਮਾਪਿਆਂ ਨੂੰ ਕਮਰੇ 'ਚ ਬੰਦ ਕਰਕੇ ਕੁੜੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਸਿਟੀ ਪੱਟੀ ਪੁਲਸ ਨੇ 4 ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News