ਸੂਏ 'ਤੇ ਨਹਾ ਰਹੇ ਬੱਚਿਆਂ 'ਤੇ ਪੁਲਸ ਨੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ

08/15/2020 5:11:15 PM

ਤਰਨਤਾਰਨ (ਰਮਨ) : ਪੰਜਾਬ ਪੁਲਸ ਦੀ ਦਰਿੰਗਦੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਵੀਡੀਓ ਤਰਨਤਾਰਨ ਦੀ ਹੈ, ਜਿਥੇ ਇਕ ਸੂਏ 'ਚ ਨਹਾ ਰਹੇ ਛੋਟੇ-ਛੋਟੇ ਬੱਚਿਆਂ 'ਤੇ ਪੁਲਸ ਤਸ਼ੱਦਦ ਢਾਹ ਰਹੀ ਹੈ।

ਇਹ ਵੀ ਪੜ੍ਹੋਂ : ਹੈਵਾਨੀਅਤ : ਵਿਆਹ ਕਰਵਾ 8 ਸਾਲ ਕੀਤਾ ਜਬਰ-ਜ਼ਿਨਾਹ, ਕੁੱਖ 'ਚ ਬੱਚੇ ਨੂੰ ਵੀ ਮਾਰ ਸੁੱਟਿਆ

ਇਸ ਦੌਰਾਨ ਪੁਲਸ ਮੁਲਾਜ਼ਮ ਨੇ ਬੱਚਿਆਂ ਕੋਲੋਂ ਕਾਫ਼ੀ ਸਮਾਂ ਲਗਾਤਾਰ ਬੈਠਕਾਂ ਕਢਵਾਈਆਂ ਤੇ ਬੇਰਹਿਮੀ ਨਾਲ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਇਸ ਵੀਡੀਓ 'ਚ ਪੁਲਸ ਮੁਲਾਜ਼ਮ ਬੱਚਿਆਂ ਨੂੰ ਕਹਿ ਰਿਹਾ ਸੀ ਕਿ ਬੈਠਕਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਉਹ ਰੁਕੇ ਤਾਂ ਡੰਡੇ ਪੈਣਗੇ। ਇਸ ਦੀ ਵੀਡੀਓ ਵੀ ਖੁਦ ਪੁਲਸ ਵਾਲਾ ਹੀ ਬਣਾ ਰਿਹਾ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਉਕਤ ਪੁਲਸ ਮੁਲਾਜ਼ਮ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ।
PunjabKesariਇਹ ਵੀ ਪੜ੍ਹੋਂ : ਹੈਵਾਨ ਪਿਓ ਦੀ ਘਿਨੌਣੀ ਕਰਤੂਤ, ਨਾਬਾਲਗ ਧੀ ਨਾਲ ਚੱਲਦੀ ਕਾਰ 'ਚ ਕੀਤਾ ਜਬਰ-ਜ਼ਿਨਾਹ

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਵੀਡੀਓ ਬੱਚਿਆ ਦੀਆਂ ਬੈਠਕਾਂ ਕਢਵਾਉਣ ਵਾਲੇ ਏ.ਐੱਸ.ਆਈ. ਅਤੇ ਇਕ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਸ ਸਾਰੀ ਘਟਨਾ ਦੀ ਰਿਪੋਰਟ ਡੀ. ਐੱਸ.ਪੀ. ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਉਕਤ ਬੱਚੇ ਸੂਏ 'ਚ ਨਹਾ ਰਹੇ ਸੀ ਤੇ ਇਨ੍ਹਾਂ ਨੂੰ ਨਹਾਉਣ ਤੋਂ ਉਕਤ ਪੁਲਸ ਮੁਲਾਜ਼ਮਾਂ ਨੇ ਮਨ੍ਹਾ ਕੀਤਾ ਸੀ। ਉਸ ਸਮੇਂ ਤਾਂ ਉਹ ਨਹਾਉਣ ਤੋਂ ਹੱਟ ਗਏ ਪਰ ਜਦੋਂ ਪੁਲਸ ਵਾਲੇ ਅੱਗੇ ਨਿਕਲਣ ਗਏ ਤਾਂ ਉਹ ਫਿਰ ਨਹਾਉਣ ਲੱਗ ਗਏ ਸਨ।

ਇਹ ਵੀ ਪੜ੍ਹੋਂ : ਆਜ਼ਾਦੀ ਦਿਵਸ 'ਤੇ ਸੂਬੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਐਲਾਨ


Baljeet Kaur

Content Editor

Related News