ਕਣਕ ਚੋਰੀ ਦੇ ਸ਼ੱਕ 'ਚ ਬਜ਼ੁਰਗ ਦੀ ਕੁੱਟਮਾਰ, ਮੌਤ

Wednesday, Aug 14, 2019 - 04:06 PM (IST)

ਕਣਕ ਚੋਰੀ ਦੇ ਸ਼ੱਕ 'ਚ ਬਜ਼ੁਰਗ ਦੀ ਕੁੱਟਮਾਰ, ਮੌਤ

ਤਰਨਤਾਰਨ (ਵਿਜੇ ਅਰੋੜਾ) : ਕਣਕ ਚੋਰੀ ਦੇ ਸ਼ੱਕ 'ਚ ਇਕ ਬਜ਼ੁਰਗ ਦੀ ਕੁਝ ਵਿਅਕਤੀ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੱਟੀ ਦੇ ਪਿੰਡ ਜਵੰਦਾ ਦੇ ਪੀੜਤ ਪਰਿਵਾਰ ਮੁਤਾਬਕ ਸੁਖਵਿੰਦਰ ਸਿੰਘ ਕਿਸਾਨ ਸਤਬੀਰ ਸਿੰਘ ਨਾਲ ਕੰਮ ਕਰਦਾ ਸੀ, ਜਿਨ੍ਹਾਂ ਨੇ ਸੁਖਵਿੰਦਰ 'ਤੇ ਕਣਕ ਚੋਰੀ ਕਰਕੇ ਵੇਚਣ ਦੇ ਦੋਸ਼ ਲਗਾਏ ਤੇ ਉਸਨੂੰ ਘਰੋਂ ਚੁੱਕ ਕੇ ਲੈ ਗÂ ਤੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਸੁਖਵਿੰਦਰ ਦੀ ਮੌਤ ਹੋ ਗਈ। 

ਇਸ ਮਾਮਲੇ ਨੂੰ ਲੈ ਕੇ ਥਾਣੇ 'ਚ ਵੀ ਹੰਗਾਮਾ ਹੋ ਗਿਆ। ਉਕਤ ਪਰਿਵਾਰ ਨੇ ਦੋਸ਼ ਲਗਾਇਆ ਕਿ ਚੌਕੀ 'ਚ ਕਿਸਾਨ ਸਤਬੀਰ ਦੇ ਭਰਾ ਨੇ ਪਰਿਵਾਰ ਦੇ ਸਮਰਥਣ 'ਚ ਆਈ ਇਕ ਮਹਿਲਾ ਦੇ ਗਲ੍ਹ ਪੈ ਗਿਆ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਮੁਲਜ਼ਮ ਸਤਬੀਰ ਸਿੰਘ ਦੇ ਭਰਾ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ।


author

Baljeet Kaur

Content Editor

Related News