ਤਰਨਤਾਰਨ : ਸਰਪੰਚੀ ਮਿਲਦੇ ਹੀ ਕੱਢੀਆਂ ਰੜਕਾਂ, ਚੱਲੇ ਇੱਟਾਂ-ਰੋੜੇ(ਵੀਡੀਓ)

Thursday, Jan 03, 2019 - 04:32 PM (IST)

ਤਰਨਤਾਰਨ (ਮਨਵਿੰਦਰ)— ਤਰਨਤਾਰਨ ਦੇ ਪਿੰਡ ਬਚੜੇ 'ਚ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਜੇਤੂ ਤੇ ਹਾਰੇ ਹੋਏ ਉਮੀਦਵਾਰਾਂ 'ਚ ਖੂਨੀ ਜੰਗ ਛਿੜ ਗਈ, ਜਿਸ 'ਚ 2 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਵੇਂ ਧਿਰਾਂ ਕਾਂਗਰਸੀ ਹਨ। ਹਾਰੇ ਹੋਏ ਉਮੀਦਵਾਰ ਦਾ ਦੋਸ਼ ਹੈ ਕਿ ਚੋਣ ਜਿੱਤਣ ਵਾਲੇ ਉਸ ਦੇ ਮੁਕਾਬਲੇਬਾਜ਼ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਇੱਟਾਂ-ਰੋੜੇ ਚਲਾਏ ਅਤੇ ਫਾਈਰਿੰਗ ਵੀ ਕੀਤੀ।

PunjabKesari

ਹਾਲਾਂਕਿ ਪੁਲਸ ਨੇ ਜ਼ਖ਼ਮੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਝਗੜੇ 'ਚ ਫਾਇਰਿੰਗ ਹੋਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਸਖਤ ਕਾਰਵਾਈ ਕੀਤੀ ਜਾਏਗੀ। ਪੰਜਾਬ 'ਚ ਪੰਚਾਇਤੀ ਚੋਣਾਂ ਨੇਪਰੇ ਚੜ੍ਹ ਚੁੱਕੀਆਂ ਹਨ ਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਬਣੇ ਧੜਿਆਂ ਦੀਆਂ ਝੜਪਾਂ ਅਜੇ ਵੀ ਜਾਰੀ ਹਨ।


author

cherry

Content Editor

Related News