ਮਨਜਿੰਦਰ ਨੇ ਕਾਂਗਰਸ ਨੂੰ ਸਮਝਾਇਆ 'ਗੈਂਗਸਟਰ' ਦਾ ਮਤਲਬ (ਵੀਡੀਓ)
Sunday, Apr 14, 2019 - 11:17 AM (IST)
ਤਰਨਤਾਰਨ (ਵਿਜੇ ਕੁਮਾਰ) : ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੀਆਂ ਹਨ ਉਮੀਦਵਾਰਾਂ ਦੀ ਸ਼ਬਦੀ ਜੰਗ ਵੀ ਜ਼ੋਰ ਫੜਦੀ ਜਾ ਰਹੀ ਹੈ। ਖਡੂਰ ਸਾਹਿਬ ਤੋਂ ਕਾਂਗਰਸੀ ਤੇ ਆਪ ਉਮੀਦਵਾਰਾਂ 'ਚ 'ਗੈਂਗਸਟਰ' ਸ਼ਬਦ ਨੂੰ ਲੈ ਕੇ ਖੜਕ ਗਈ। ਸ਼ਬਦੀ ਜੰਗ ਦੀ ਸ਼ੁਰੂਆਤ ਕਰਦਿਆਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੇ ਆਪ ਉਮੀਦਵਾਰ ਮਨਜਿੰਦਰ ਸਿੰਘ ਨੂੰ ਗੈਂਗਸਟਰ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੀਰੋ-ਲੀਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨੂੰ ਕੋਈ ਉਮੀਦਵਾਰ ਮਿਲ ਨਹੀਂ ਮਿਲ ਰਹੇ ਜਿਸ ਕਰਕੇ ਉਹ ਗੈਂਗਸਟਰ ਨੂੰ ਉਮੀਦਵਾਰ ਬਣਾ ਰਹੇ ਹਨ।
ਇਸਤੋਂ ਬਾਅਦ ਮਨਜਿੰਦਰ ਸਿੰਘ ਨੇ ਇਸਨੂੰ ਮਾਣਹਾਨੀ ਦੱਸਦੇ ਹੋਏ ਕਾਂਗਰਸ ਨੂੰ ਗੈਂਗਸਟਰ ਦਾ ਮਤਲਬ ਸਮਝਾਇਆ। ਇਸਦੇ ਨਾਲ ਹੀ 'ਆਪ' ਉਮੀਦਵਾਰ ਨੇ ਕਾਂਗਰਸ ਨੂੰ ਗੈਂਗਸਟਰਾਂ ਦੀ ਜਨਮਦਾਤਾ ਦੱਸਿਆ।