ਜੇ. ਈ. ਤੇ ਸਹਾਇਕ ਲਾਈਨਮੈਨ ਦੀ ਘਿਨੌਣੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
Thursday, Aug 20, 2020 - 11:10 AM (IST)
ਤਰਨਤਾਰਨ (ਰਮਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਇਕ ਸਹਾਇਕ ਜੇ. ਈ. ਅਤੇ ਇਕ ਸਹਾਇਕ ਲਾਈਨਮੈਨ ਵਲੋਂ ਇਕੱਤਰ ਕੀਤੇ ਰਿਸ਼ਵਤ ਦੇ ਰੁਪਏ ਪਿੰਡ ਵਾਸੀਆਂ ਨੂੰ ਵਾਪਸ ਮੋੜਣ ਸਬੰਧੀ ਇਕ ਵੀਡੀਓ ਵਾਇਰਲ ਹੋਣ ਉਪਰੰਤ ਦੋਵਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਸਪੈਂਡ ਕਰ ਵਿਭਾਗੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ : ਆਪਣੇ ਹੀ ਪਰਿਵਾਰ ਦੇ 11 ਜੀਆਂ ਦੀ ਗਲਾ ਵੱਢ ਕੀਤੀ ਹੱਤਿਆ
ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕੁੱਝ ਵੀਡੀਓ ਰਾਹੀਂ ਪਤਾ ਲੱਗਾ ਹੈ ਕਿ ਪਿੰਡ ਤਲਵੰਡੀ ਮੋੜ ਵਿਖੇ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਨ ਪੁੱਜੇ ਇਕ ਸਹਾਇਕ ਜੇ. ਈ. ਲਖਵਿੰਦਰ ਸਿੰਘ ਅਤੇ ਉਸ ਦਾ ਸਾਥੀ ਸਹਾਇਕ ਲਾਈਨਮੈਨ ਬੂਟਾ ਸਿੰਘ ਵੱਲੋਂ ਲੋਕਾਂ ਪਾਸੋਂ ਬਿਜਲੀ ਚੋਰੀ ਫੜੇ ਜਾਣ 'ਤੇ ਕਰੀਬ 20 ਹਜ਼ਾਰ ਰੁਪਏ ਪ੍ਰਤੀ ਘਰ ਤੋਂ ਰਿਸ਼ਵਤ-ਵਸੂਲੀ ਕੀਤੀ ਗਈ, ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਕਿਸਾਨ ਸੰਘਰਸ਼ ਕਮੇਟੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਮੌਕੇ 'ਤੇ ਉਕਤ ਦੋਵਾਂ ਪਾਵਰ ਕਰਮਚਾਰੀਆਂ ਪਾਸੋਂ ਰਿਸ਼ਵਤ ਦੀ ਇਕੱਤਰ ਕੀਤੀ ਰਕਮ ਨੂੰ ਸਬੰਧਤ ਲੋਕਾਂ ਦੇ ਹਵਾਲੇ ਕਰਵਾਇਆ।ਇਸ ਦੌਰਾਨ ਉਕਤ ਦੋਵਾਂ ਕਰਮਚਾਰੀਆਂ ਨੇ ਕਿਸਾਨ ਜਥੇਬੰਦੀ ਦੇ ਸਾਹਮਣੇ ਸਾਰੀ ਜਾਣਕਾਰੀ ਵੀ ਦੇ ਦਿੱਤੀ।
ਇਹ ਵੀ ਪੜ੍ਹੋਂ : ਪੰਜਾਬ 'ਚ ਹੁਣ ਵਾਹਨਾਂ 'ਤੇ ਲੱਗੇਗੀ ਸਰਕਾਰੀ ਨੰਬਰ ਪਲੇਟ, ਨਹੀਂ ਤਾਂ ਹੋਵੇਗਾ ਭਾਰੀ ਜੁਰਮਾਨਾ
ਇਹ ਮਾਮਲਾ ਜਦੋ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਵਾਰਡ ਰੇਂਜ ਪ੍ਰਦੀਪ ਸੈਣੀ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ। ਵੀਡੀਓ 'ਚ ਪਿੰਡ ਵਾਸੀ ਸਹਾਇਕ ਜੇ. ਈ. ਨੂੰ ਖਰੀਆਂ-ਖੋਟੀਆਂ ਸੁਣਾ ਰਹੇ ਹਨ, ਜਿਸ ਤੋ ਬਾਅਦ ਉਕਤ ਦੋਵਾਂ ਕਰਮਚਾਰੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਮੁਆਫੀ ਮੰਗਦੇ ਹੋਏ ਰਿਸ਼ਵਤ ਦੀ ਰਕਮ ਨੂੰ ਵਾਪਸ ਕਰ ਦਿੱਤਾ।ਇਸ ਸਬੰਧੀ ਜਦੋਂ ਸਹਾਇਕ ਲਾਈਨਮੈਨ ਲਖਵਿਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਬੇਕਸੂਰ ਹਨ।ਉਨ੍ਹਾਂ ਦੱਸਿਆ ਕਿ ਸਾਨੂੰ ਕਿਸਾਨਾਂ ਨੇ ਜ਼ਬਰਦਸਤੀ ਬੰਧਕ ਬਣਾ ਇਹ ਵੀਡੀਓ ਬਣਾ ਕੇ ਵਾਈਰਲ ਕੀਤੀ ਹੈ, ਜਿਸ ਸਬੰਧੀ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਲਈ ਕੋਈ ਸੂਚਨਾ ਦੇਣੀ ਮੁਨਾਸਿਬ ਨਹੀਂ ਸਮਝੀ ਕਿ ਵਿਭਾਗ ਦੇ ਉੱਚ ਅਧਿਕਾਰੀ ਬਾਅਦ 'ਚ ਕੋਈ ਸਪੋਰਟ ਨਹੀਂ ਕਰਦੇ।ਉਨ੍ਹਾਂ ਮੰਨਿਆ ਕਿ ਉਨ੍ਹਾਂ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧੀ ਚੀਫ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਪ੍ਰਦੀਪ ਸੈਣੀ ਨੇ ਦੱਸਿਆ ਕਿ ਸਹਾਇਕ ਜੇ. ਈ. ਲਖਵਿੰਦਰ ਸਿੰਘ ਅਤੇ ਸਹਾਇਕ ਲਾਈਨਮੈਨ ਬੂਟਾ ਸਿੰਘ ਨੂੰ ਸਸਪੈਂਡ ਕਰਦੇ ਹੋਏ ਵਿਭਾਗੀ ਜਾਂਚ ਦੇ ਹੁੱਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾਂ ਪਾਰ: ਨੌਜਵਾਨ ਨੇ ਨਾਬਾਲਗਾ ਨਾਲ ਲਗਾਤਾਰ ਦੋ ਦਿਨ ਕੀਤਾ ਜਬਰ-ਜ਼ਿਨਾਹ