ਸੁਰੱਖਿਆ ਬਲਾਂ ਤੇ ਪੰਜਾਬ ਪੁਲਸ ਦੇ ਜਵਾਨਾਂ ਲਈ ਚੁਣੌਤੀ ਬਣੇ ਡਰੋਨ

Thursday, Jan 16, 2020 - 12:24 PM (IST)

ਸੁਰੱਖਿਆ ਬਲਾਂ ਤੇ ਪੰਜਾਬ ਪੁਲਸ ਦੇ ਜਵਾਨਾਂ ਲਈ ਚੁਣੌਤੀ ਬਣੇ ਡਰੋਨ

ਤਰਨ-ਤਾਰਨ : ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਹੁਣ ਡਰੋਨ ਦੇ ਰੂਪ ਵਿਚ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਥੋੜੀ ਸਾਵਧਾਨੀ ਵਰਤੀ ਜਾਏ ਤਾਂ ਇਨ੍ਹਾਂ ਨੂੰ ਫੜਨਾ ਨਾ-ਮੁਮਕਿਨ ਨਹੀਂ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਜੰਮੂ ਕਸ਼ਮੀਰ ਵਿਚ ਪਾਕਿ ਸਰਹੱਦ 'ਤੇ ਸੁਰੱਖਿਆ ਵਧਾਉਣ ਤੋਂ ਬਾਅਦ ਹਥਿਆਰ ਸਪਲਾਈ ਲਈ ਪੰਜਾਬ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਦਾ ਇਸਤੇਮਾਲ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਖੇਮਕਰਨ ਖੇਤਰ ਵਿਚ ਡਰੋਨ ਭਾਰਤ-ਪਾਕਿ ਸਰਹੱਦ 'ਤੇ ਸਥਿਤ ਜ਼ਿਲਾ ਤਰਨਤਾਰਨ ਦੇ ਝੱਬਾਲ ਖੇਤਰ ਤੋਂ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਵਿਚ ਖਾਲਿਸਤਾਨ ਜਿੰਦਾਬਾਦ ਫੋਰਸ (ਕੇ.ਜੇ.ਅੇਫ.) ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਕੁੱਝ ਹੋਰ ਗ੍ਰਿਫਤਾਰੀਆਂ ਵੀ ਹੋਈਆਂ। ਐਨ.ਆਈ.ਏ. ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਰਹੱਦ 'ਤੇ ਕਦੋਂ-ਕਦੋਂ ਆਏ ਡਰੋਨ
5 ਅਗਸਤ 2019

ਡਰੋਨ ਜ਼ਰੀਏ ਭਾਰਤੀ ਸਰਹੱਦ ਵਿਚ ਹਥਿਆਰ ਸੁੱਟੇ ਜਾਣ ਦੀ ਪਹਿਲੀ ਘਟਨਾ ਆਈ ਸਾਹਮਣੇ।
25 ਸਤੰਬਰ 2019
ਤਰਨਤਾਰਨ ਪੁਲਸ ਨੇ ਝੱਬਾਲ ਖੇਤਰ 'ਚੋਂ ਇਕ ਨਸ਼ਟ ਕੀਤੇ ਗਏ ਡਰੋਨ ਨੂੰ ਬਰਾਮਦ ਕੀਤਾ।
12 ਤੋਂ 24 ਸਤੰਬਰ ਦਰਮਿਆਨ ਪਾਕਿਸਤਾਨ ਤੋਂ ਹਥਿਆਰਾਂ ਦੀ 4 ਵਾਰ ਖੇਪ ਭਾਰਤ ਭੇਜੀ ਗਈ।
1 ਅਕਤੂਬਰ 2019
ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿਚ ਰਾਤ ਦੇ ਸਮੇਂ ਪਾਕਿਸਤਾਨੀ ਡਰੋਨ ਦੇਖਣ ਦੀ ਘਟਨਾ ਸਾਹਮਣੇ ਆਈ।
10 ਅਕਤੂਬਰ 2019
ਫਿਰੋਜ਼ਪੁਰ ਦੇ ਸਰਹੱਦੀ ਪਿੰਡ ਵਿਚ ਲੋਕਾਂ ਨੇ 2 ਡਰੋਨ ਦੇਖੇ।
4 ਸਤੰਬਰ 2019
ਤਰਨਤਾਰਨ ਬੰਬ ਬਲਾਸਟ ਮਾਮਲੇ ਦੀ ਜਾਂਚ ਵਿਚ ਡਰੋਨ ਦੇ ਇਸਤੇਮਾਲ ਦਾ ਪਰਦਾਫਾਸ਼ ਹੋਇਆ।
ਸਤੰਬਰ 2019
ਫਿਰੋਜ਼ਪੁਰ ਵਿਚ ਲਗਾਤਾਰ 6 ਦਿਨ ਤੱਕ ਡਰੋਨ ਦੇਖੇ ਗਏ ਸਨ।
3 ਜਨਵਰੀ 2020
ਤਰਨਤਾਰਨ ਵਿਚ ਡਰੋਨ ਨੂੰ ਭਾਰਤੀ ਸਰਹੱਦ ਵਿਚ ਪ੍ਰਵੇਸ਼ ਕਰਵਾਇਆ ਗਿਆ।
14 ਜਨਵਰੀ 2020
ਭਾਰਤੀ ਸਰਹੱਦ 'ਤੇ ਫਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਵਿਚ 2 ਵਾਰ ਡਰੋਨ ਦਾਖਲ ਹੁੰਦੇ ਦੇਖੇ ਗਏ। ਫੌਜ ਨੇ ਗੋਲੀਬਾਰੀ ਕੀਤੀ ਪਰ ਡਰੋਨ ਬਚ ਨਿਕਲੇ।
14 ਜਨਵਰੀ 2020
ਭਾਰਤ-ਪਾਕਿ ਸਰਹੱਦ ਨਜ਼ਦੀਕ ਪਿੰਡ ਗਜ਼ਲ ਵਿਖੇ ਵੀ ਦੇਖਿਆ ਗਿਆ ਡਰੋਨ। ਫੌਜ ਵੱਲੋਂ ਫਾਇਰਿੰਗ ਕਰਨ 'ਤੇ ਡਰੋਨ ਵਾਪਸ ਚਲਾ ਗਿਆ।
16 ਜਨਵਰੀ 2020
ਤਹਿਸੀਲ ਅਜਨਾਲਾ ਅਧੀਨ ਪੈਂਦੀ ਭਾਰਤ-ਪਾਕਿ ਸਰਹੱਦ ਛੰਨਾ ਨੇੜੇ ਰਾਤ 2 ਵਜੇ ਬੀ.ਐਸ.ਐਫ. ਨੂੰ ਗਸ਼ਤ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ

31 ਜਨਵਰੀ ਤੱਕ ਰਜਿਸਟਰੇਸ਼ਨ ਦੀ ਸ਼ਰਤ
ਕੇਂਦਰ ਸਰਕਾਰ ਨੇ ਡਰੋਨ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਕੇਂਦਰ ਨੇ ਡਰੋਨ ਰੱਖਣ ਵਾਲੇ ਸਾਰੇ ਲੋਕਾਂ ਨੂੰ 31 ਜਨਵਰੀ ਤੱਕ ਰਜਿਸਟਰੇਸ਼ਨ ਕਰਾਉਣ ਨੂੰ ਕਿਹਾ ਹੈ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਆਈ.ਪੀ.ਸੀ. ਤਹਿਤ ਕੇਸ ਵੀ ਦਰਜ ਕੀਤਾ ਜਾਏਗਾ।

ਇਹ ਹਨ ਨਿਯਮ

  • ਜਿਨ੍ਹਾਂ ਦਾ ਭਾਰ 250 ਗ੍ਰਾਮ ਤੋਂ 2 ਕਿਲੋ ਦਰਮਿਆਨ ਹੁੰਦਾ ਹੈ ਉਹ ਕੈਮਰਾ ਆਪਰੇਟ ਕਰਦੇ ਹਨ। ਉਨ੍ਹਾਂ ਨੂੰ ਉਡਾਉਣ ਲਈ ਪੁਲਸ ਦੀ ਆਗਿਆ ਜ਼ਰੂਰੀ ਹੈ।
  • ਜਿਨ੍ਹਾਂ ਦਾ ਭਾਰ 2 ਕਿਲੋਂ ਤੋਂ ਜ਼ਿਆਦਾ ਹੈ ਜਾਂ ਫਿਰ ਜੋ 200 ਫੁੱਟ ਤੋਂ ਜ਼ਿਆਦਾ ਉਚਾਈ 'ਤੇ ਉਡ ਸਕਦੇ ਹਨ, ਉਨ੍ਹਾਂ ਲਈ ਲਾਈਸੈਂਸ, ਫਲਾਈਟ ਪਲਾਨ ਅਤੇ ਪੁਲਸ ਆਗਿਆ ਜ਼ਰੂਰੀ।
  • 25 ਕਿਲੋ ਤੋਂ ਉਤੇ ਵਾਲੇ ਡਰੋਨ ਤਾਂ ਬਿਨਾਂ ਡੀ.ਜੀ.ਸੀ.ਏ. ਦੀ ਆਗਿਆ ਤੋਂ ਉਡਾਏ ਹੀ ਨਹੀਂ ਜਾ ਸਕਦੇ।
  • ਪਬਲਿਕ ਪਲੇਸ ਵਿਚ ਡਰੋਨ ਉਡਾਉਣ ਦੀ ਆਗਿਆ ਲਈ ਡੀ.ਜੀ.ਸੀ.ਏ. ਦਾ ਫਾਰਮ ਭਰਨਾ ਹੁੰਦਾ ਹੈ। ਇਸ ਵਿਚ ਕਾਰਨ ਅਤੇ ਸਾਰੀ ਜਾਣਕਾਰੀਆਂ ਦੇਣੀਆਂ ਹੁੰਦੀਆਂ ਹਨ।
  • ਏਅਰਪੋਰਟ ਜਾਂ ਹੈਲੀਪੈਡ ਦੇ 5 ਕਿਲੋਮੀਟਰ ਦੇ ਆਲੇ-ਦੁਆਲੇ ਦੇ  ਖੇਤਰ ਵਿਚ ਡਰੋਨ ਨਹੀਂ ਉਡਾਇਆ ਜਾ ਸਕਦਾ।
  • ਸੈਂਸੀਟਿਵ ਜੋਨ ਜਾਂ ਹਾਈਪ੍ਰੋਫਾਈਲ ਸਕਿਓਰਿਟੀ ਵਾਲੇ ਇਲਾਕੇ ਵਿਚ ਵੀ ਪਾਬੰਦੀ।
  • ਸਰਕਾਰੀ ਦਫਤਰ, ਮਿਲਟਰੀ ਸਪਾਟ ਆਦਿ ਵਿਚ ਡਰੋਨ ਉਡਾਉਣ 'ਤੇ ਮਨਾਹੀ ਹੈ।
  • ਡਰੋਨ ਉਡਾਉਣ ਵਾਲੇ ਦੀ ਉਮਰ ਘੱਟ ਤੋਂ ਘੱਟ 18 ਸਾਲ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।
  • ਉਥੇ ਤੱਕ ਉਡਾਏ ਜਾ ਸਕਦੇ ਹਨ ਜਿੱਥੇ ਤੱਕ ਇਸ ਨੂੰ ਦੇਖਿਆ ਜਾ ਸਕੇ।
  • ਕਿਸੇ ਵੀ ਇੰਟਰਨੈਸ਼ਨਲ ਬਾਰਡਰ ਤੋਂ 50 ਕਿਲੋਮੀਟਰ ਦੇ ਅੰਦਰ ਡਰੋਨ ਨਹੀਂ ਉਡਾ ਸਕਦੇ।

author

cherry

Content Editor

Related News