ਤਰਨਤਾਰਨ : ਕਲਯੁਗੀ ਪਤਨੀ ਨੇ ਹੀ ਆਸ਼ਕ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਗ੍ਰਿਫਤਾਰ
Monday, Oct 22, 2018 - 12:47 PM (IST)
ਤਰਨਤਾਰਨ (ਬਿਊਰੋ) : ਤਰਨਤਾਰਨ ਦੇ ਪਿੰਡ ਦਿਲਾਵਰਪੁਰ 'ਚ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਸੁਲਝਾਉਂਦਿਆਂ ਪੁਲਸ ਨੇ 3 ਦੋਸ਼ੀਆਂ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਨੇ ਦੂਜਾ ਵਿਆਹ ਵੀ ਕਰਵਾਇਆ ਹੋਇਆ ਸੀ ਤੇ ਇਸ ਕਤਲ ਨੂੰ ਅੰਜਾਮ ਮ੍ਰਿਤਕ ਦੀ ਪਤਨੀ ਨੇ ਆਪਣੇ ਆਸ਼ਕ ਤੇ ਭਣੇਵੇਂ ਨਾਲ ਮਿਲ ਕੇ ਦਿੱਤਾ ਸੀ।