ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਲਈ ਮਦਦ ਲੈ ਕੇ ਆਇਆ ਪੰਜਾਬੀ ਅਦਾਕਾਰ ਯੋਗਰਾਜ ਸਿੰਘ
Monday, Nov 23, 2020 - 01:45 PM (IST)
ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ 'ਚ ਗਰੀਬ ਕਿਸਾਨ ਵਲੋਂ ਕਰਜ਼ਾ ਚੁੱਕ ਕੇ ਉਸਾਰੇ ਜਾ ਰਹੇ ਮਕਾਨ ਦਾ ਲੈਂਟਰ ਡਿੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਅਦਾਕਾਰ ਯੋਗਰਾਜ ਸਿੰਘ ਕਿਸਾਨ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਐੱਨ. ਆਰ. ਆਈ. ਪਰਿਵਾਰ ਵਲੋਂ ਅਸਟ੍ਰੇਲੀਆ ਤੋਂ ਭੇਜੀ ਰਾਸ਼ੀ ਪੀੜਤ ਪਰਿਵਾਰ ਨੂੰ ਸੌਂਪੀ।
ਇਹ ਵੀ ਪੜ੍ਹੋ : ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾਉਣ ਵਾਲੇ ਖ਼ਿਲਾਫ਼ ਸਿਹਤ ਮਹਿਕਮੇ ਦੀ ਵੱਡੀ ਕਾਰਵਾਈ
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਤਰਨਤਾਰਨ ਦੇ ਪਿੰਡ ਜੀਉਬਾਲਾ ਦੇ ਨਾਜ਼ਰ ਸਿੰਘ ਨਾਂ ਦੇ ਗਰੀਬ ਕਿਸਾਨ ਵਲੋਂ ਕਰਜ਼ਾ ਚੁੱਕ ਕੇ ਉਸਾਰੇ ਜਾ ਰਹੇ ਮਕਾਨ ਦੀਆਂ ਛੱਤਾਂ ਦਾ ਅਚਾਨਕ ਲੈਂਟਰ ਡਿੱਗ ਗਿਆ ਸੀ, ਜਿਸਦੀ ਖ਼ਬਰ ਸੋਸ਼ਲ ਮੀਡੀਆਂ ਤੇ ਵਾਇਰਲ ਹੋਣ ਤੋ ਬਾਅਦ ਪਤਾ ਚੱਲਣ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਸ਼ੋਸਲ ਵਰਕਰ ਏ. ਐੱਸ. ਆਈ. ਦਲਜੀਤ ਸਿੰਘ ਅੰਮ੍ਰਿਤਸਰ ਅਤੇ ਹੋਰ ਸਾਥੀਆਂ ਨਾਲ ਅੱਜ ਪੀੜਤ ਕਿਸਾਨ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ। ਇਸ ਦੇ ਨਾਲ ਹੀ ਪਿੰਡ ਕੈਰੋਵਾਲ ਦੇ ਵਾਸੀ ਯੁਵਰਾਜ ਸਿੰਘ ਜੋ ਅਸਟਰੇਲੀਆਂ 'ਚ ਹਨ ਤੇ ਉਨ੍ਹਾਂ ਵਲੋਂ ਆਪਣੇ ਦੋਸਤਾਂ ਦੀ ਮਦਦ ਨਾਲ ਇਕੱਠੀ ਕੀਤੀ ਰਾਸ਼ੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਵਲੋਂ ਪੀੜਤ ਕਿਸਾਨ ਨਾਜ਼ਰ ਸਿੰਘ ਨੂੰ ਮਦਦ ਦੇ ਤੌਰ 'ਤੇ ਸੌਂਪੀ।
ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ
ਇਸ ਮੌਕੇ ਯੋਗਰਾਜ ਸਿੰਘ ਨੇ ਉਥੇ ਹਾਜ਼ਰ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਵਾਹਿਗੁਰੂ ਦੀ ਰਜ਼ਾ 'ਚ ਰਹਿਣ ਅਤੇ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦੀ ਰਜ਼ਾ 'ਚ ਰਹਿੰਦਿਆਂ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉੱਧਰ ਪੀੜਤ ਕਿਸਾਨ ਨਾਜ਼ਰ ਸਿੰਘ ਨੇ ਯੋਗਰਾਜ ਸਿੰਘ ਮਦਦ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ।