ਵੱਡੀ ਵਾਰਦਾਤ: ਫੇਸਬੁੱਕ 'ਤੇ ਕੀਤੇ ਕੁਮੈਂਟ ਤੋਂ ਬੌਖਲਾਇਆ ਸਾਬਕਾ ਫ਼ੌਜੀ, ਕਰ ਦਿੱਤਾ ਕਤਲ

08/04/2020 2:54:20 PM

ਤਰਨਤਾਰਨ (ਰਮਨ) : ਮਾਮੂਲੀ ਝਗੜੇ ਨੂੰ ਲੈ ਇੱਕ ਸਾਬਕਾ ਫ਼ੌਜੀ ਵਲੋਂ ਮੈਡੀਕਲ ਸਟੋਰ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਤਾਲਾਬੰਦੀ 'ਚ ਹੋਏ ਵਿਆਹ ਦੀ ਮਿਲੀ ਸਜ਼ਾ, ਗੱਡੀ ਖਾਤਰ ਸਹੁਰਾ ਪਰਿਵਾਰ ਨੇ ਕੀਤੀ ਦਰਿੰਦਗੀ (ਵੀਡੀਓ)

ਜਾਣਕਾਰੀ ਅਨੁਸਾਰ ਸੁਖਚੈਨ ਸਿੰਘ (32) ਪੁੱਤਰ ਪਰਮਜੀਤ ਸਿੰਘ ਨਿਵਾਸੀ ਨੂਰਦੀ ਪਿੰਡ ਜੋ ਮੈਡੀਕਲ ਸਟੋਰ ਚਲਾਉਂਦਾ ਸੀ, ਦੀ ਸਾਬਕਾ ਫ਼ੌਜੀ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਕੁਮੈਂਟ ਦੌਰਾਨ ਮਾਮੂਲੀ ਤਕਰਾਰ ਹੋ ਗਈ ਸੀ। ਇਸੇ ਤਕਰਾਰ ਦੇ ਚੱਲਦਿਆਂ ਜਸਬੀਰ ਸਿੰਘ ਫ਼ੌਜੀ ਨੇ ਸੁਖਚੈਨ ਸਿੰਘ ਨੂੰ ਆਪਣੀ ਲਾਇਸੈਂਸੀ ਦੋਨਾਲੀ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਵਿਅਕਤੀ ਦੀ ਦਰਿੰਦਗੀ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ


Baljeet Kaur

Content Editor

Related News