ਬਲਵਿੰਦਰ ਸਿੰਘ ਨੇ 200 ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ, ਘਰ ਬਣਾਇਆ ਸੀ ਲੜਨ ਲਈ 'ਕਿਲ੍ਹਾ'

Saturday, Oct 17, 2020 - 03:24 PM (IST)

ਤਰਨਤਾਰਨ : ਬੀਤੇ ਦਿਨ ਸਰਹੱਦੀ ਕਸਬਾ ਭਿਖੀਵਿੰਡ 'ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਾਣਕਾਰੀ ਮੁਤਾਬਕ ਅੱਤਵਾਦ ਦੇ ਦਿਨਾਂ 'ਚ ਕਾਮਰੇਡ ਬਲਵਿੰਦਰ ਸਿੰਘ ਨੇ ਆਪਣੀ ਪਤਨੀ, ਭਰਾ ਅਤੇ ਭਰਜਾਈ ਸਮੇਤ ਅੱਤਵਾਦੀਆਂ ਨਾਲ ਲਗਭਗ 20 ਮੁਕਾਬਲੇ ਕੀਤੇ ਸਨ। ਇਸ ਦੇ ਚੱਲਦਿਆਂ ਸਰਕਾਰ ਨੇ ਇਸ ਪਰਿਵਾਰ ਨੂੰ ਪੁਲਸ ਸੁਰੱਖਿਆ ਉਪਲੱਬਧ ਕਰਵਾਈ ਸੀ। ਉਨ੍ਹਾਂ ਦੇ ਪਰਿਵਾਰ ਨੇ 200 ਹਥਿਆਰਬੰਦ ਅੱਤਵਾਦੀਆਂ ਨੂੰ ਵੀ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਭਾਵੇਂ ਇਹ ਹਮਲਾ ਉਨ੍ਹਾਂ ਦੇ ਪਰਿਵਾਰ ਤੋਂ ਪਹਿਲਾਂ ਹਮਲਾ ਨਹੀਂ ਸੀ ਪਰ ਉਨ੍ਹਾਂ ਦੇ ਪਰਿਵਾਰ 'ਤੇ ਹੋਏ ਹਮਲਿਆਂ 'ਚੋਂ ਸਭ ਤੋਂ ਖ਼ਤਰਨਾਕ ਜ਼ਰੂਰ ਸੀ। ਖ਼ਤਰਨਾਕ ਹਮਲਿਆਂ ਦਾ ਸਾਹਮਣੇ ਕਰਦਿਆ ਬਹਾਦਰੀ ਦਿਖਾਉਂਦੇ ਹੋਏ ਇਸ ਪਰਿਵਾਰ ਦੇ 4 ਜੀਆਂ ਨੂੰ 1993 'ਚ ਉਸ ਵੇਲੇ ਰਾਸ਼ਟਰਤੀ ਸ਼ੰਕਰ ਦਿਆਲ ਸ਼ਰਮਾ ਨੇ ਚਾਰ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਸਨ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ
PunjabKesari11 ਮਹੀਨਿਆਂ 'ਚ ਪਰਿਵਾਰ 'ਤੇ ਹੋਏ 11 ਹਮਲੇ 
ਸ਼ੌਰਿਆ ਚੱਕਰ ਹਵਾਲੇ 'ਚ ਦਰਜ ਹੈ ਕਿ ਬਲਵਿੰਦਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ 'ਤੇ 11  ਮਹੀਨਿਆਂ 'ਚ ਕਰੀਬ 11 ਵਾਰ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ 'ਚ 10 ਤੋਂ 200 ਤੱਕ ਦੇ ਅੱਤਵਾਦੀਆਂ ਦੇ ਸਮੂਹ ਸ਼ਾਮਲ ਸਨ। ਹਰ ਵਾਰ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤੇ। ਉਨ੍ਹਾਂ ਦੇ ਪਰਿਵਾਰ 'ਤੇ ਪਹਿਲਾਂ ਹਮਲਾ 1990 'ਚ ਹੋਇਆ ਤੇ ਆਖ਼ਰੀ ਹਮਲਾ 1991 'ਚ ਕੀਤਾ ਗਿਆ ਸੀ। ਪਰ ਸਭ ਤੋਂ ਖ਼ਤਰਨਾਕ ਹਮਲਾ 30 ਸਤੰਬਰ 1990 ਨੂੰ 200 ਦੇ ਕਰੀਬ ਅੱਤਵਾਦੀਆਂ ਨੇ ਕੀਤਾ ਸੀ। ਉਨ੍ਹਾਂ ਦੇ ਘਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ ਤੇ ਲਗਾਤਾਰ ਮਾਰੂ ਹਥਿਆਰ ਵਰਤੇ ਸਨ। ਉਨ੍ਹਾਂ ਦੇ ਘਰ ਨੂੰ ਆਉਂਦੀ ਸੜਕ 'ਤੇ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਸਨ ਤਾਂ ਜੋ ਉਨ੍ਹਾਂ ਨੂੰ ਪੁਲਸ ਜਾਂ ਹੋਰ ਸੁਰੱਖਿਆ ਨਾ ਮਿਲ ਸਕੇ। ਸੰਧੂ ਭਰਾਵਾਂ ਤੇ ਉਨ੍ਹਾਂ ਦੀਆਂ ਪਤਨੀਆਂ ਨੇ ਸਰਕਾਰ ਵਲੋਂ ਦਿੱਤੇ ਹਥਿਆਰਾਂ ਨਾਲ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਅੱਤਵਾਦੀਆਂ ਨੂੰ ਪਿੱਛੇ ਮੁੜਨ ਨਾਲ ਮਜਬੂਰ ਕਰ ਦਿੱਤਾ। ਇਸ ਬਹਾਦਰੀ ਲਈ ਕਾਮਰੇਡ ਬਲਵਿੰਦਰ ਸਿੰਘ, ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਰਾਜ ਕੌਰ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਮਾਮਲਾ ਬਲਵਿੰਦਰ ਸਿੰਘ ਦੇ ਕਤਲ ਦਾ: ਦੋਵਾਂ ਬੇਟਿਆਂ ਖ਼ਿਲਾਫ਼ ਦਰਜ ਅਪਰਾਧਕ ਮਾਮਲਿਆਂ ਨੂੰ ਲੈ ਪੁਲਸ ਜਾਂਚ 'ਚ ਜੁੱਟੀ

PunjabKesari90 ਦੇ ਦਹਾਕੇ 'ਚ ਕਾਮਰੇਡ ਬਲਵਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਅੱਤਵਾਦ ਵਿਰੁੱਧ ਡੱਟ ਕੇ ਲੜਦਾ ਰਿਹਾ। ਸੈਂਕੜੇ ਹਥਿਆਰਬੰਦਾਂ ਵਲੋਂ ਕੀਤੇ ਹਮਲਿਆਂ ਦਾ ਬਹਾਦਰੀ ਨਾਲ ਸਾਹਮਣਾ ਕਰਦਿਆਂ ਉਨ੍ਹਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰਨ ਵਾਲੇ ਕਾਮਰੇਡ ਨੂੰ ਆਖ਼ਰ ਘਾਤ ਲਾ ਕੇ ਉਨ੍ਹਾਂ ਦੇ ਉਸੇ ਘਰ 'ਚ ਹੀ ਮੌਤ ਦੇ ਘਾਟ ਉਤਾਰ ਗਿਆ, ਜੋ ਕਦੇ ਅੱਤਵਾਦੀਆਂ ਨਾਲ ਲੜਾਈ ਲੜਨ ਵਾਲਾ ਕਿਲ੍ਹਾ ਕਹਾਉਂਦਾ ਸੀ। ਉਨ੍ਹਾਂ ਨੇ ਸਵੇਰੇ ਘਰ ਤੇ ਸਕੂਲ ਦਾ ਸਾਂਝਾ ਗੇਟ ਕੋਈ ਸੱਤ ਵਜੇ ਖੋਲ੍ਹਿਆ ਅਤੇ ਘਰ ਦੇ ਬਾਹਰ ਪਾਣੀ ਵੀ ਡੋਲਿਆ। ਇਸੇ ਦੌਰਾਨ ਮੋਟਸਾਈਕਲ 'ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਸੜਕ ਦੇ ਦੂਜੇ ਪਾਸੇ ਕਿਸੇ ਹੋਰ ਨਿੱਜੀ ਸਕੂਲ ਕੋਲ ਘਾਤ ਲਾ ਕੇ ਖੜੇ ਸਨ। ਜਿਉਂ ਹੀ ਕਾਮਰੇਡ ਆਪਣੇ ਘਰ ਦੇ ਅੰਦਰ ਮੁੜਿਆ ਤਾਂ ਦੋਵਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਲਾਕੇ 'ਚ ਇਹ ਵੀ ਚਰਚਾ ਹੈ ਕਿ ਜਿਸ ਘਰ 'ਚ ਕਾਮਰੇਡ ਅੱਤਵਾਦੀ ਹਮਲਿਆਂ ਦਾ ਮੂੰਹ ਮੋੜਦਾ ਰਿਹਾ ਉਸੇ ਘਰ 'ਚ ਹੀ ਹੁਣ ਸੁਰੱਖਿਆ ਨਾ ਹੋਣ ਕਰਕੇ ਘਾਚ ਲੈ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। 
PunjabKesariPunjabKesari


Baljeet Kaur

Content Editor

Related News