ਤਰਨਤਾਰਨ : ਚੋਰਾਂ ਨੇ 5 ਦੁਕਾਨਾਂ ''ਚ ਕੀਤਾ ਹੱਥ ਸਾਫ

Saturday, Jun 29, 2019 - 09:30 AM (IST)

ਤਰਨਤਾਰਨ : ਚੋਰਾਂ ਨੇ 5 ਦੁਕਾਨਾਂ ''ਚ ਕੀਤਾ ਹੱਥ ਸਾਫ

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਅੱਡਾ ਦੁਬਜੀ ਪੁਲਸ ਚੌਂਕੀ ਦੇ ਸਾਹਮਣੇ ਬਣੀ ਮਾਰਕਿਟ 'ਚ ਬੀਤੀ ਰਾਤ ਚੋਰਾਂ ਵਲੋਂ ਪੰਜ ਦੁਕਾਨਾਂ 'ਚੋਂ ਲੱਖਾਂ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।PunjabKesariਜਾਣਕਾਰੀ ਮੁਤਾਬਕ ਇਸ ਸਬੰਧੀ ਜਦੋਂ ਦੁਕਾਨ ਮਾਲਕਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਦੁਕਾਨਾਂ ਦੇ ਸ਼ਟਰ ਖੁੱਲ੍ਹੇ ਹੋਏ ਸਨ ਤੇ ਦੁਕਾਨਾਂ 'ਚੋਂ ਕੰਪਿਊਟਰ, ਐੱਲ.ਸੀ.ਡੀ., ਬੈਟਰੇ, ਮੋਬਾਇਲ, ਪੈਸੇ ਆਦਿ ਸਮੇਤ ਕਈ ਹੋਰ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। 
PunjabKesariਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Baljeet Kaur

Content Editor

Related News